ਵੱਡੇ ਵੱਡਿਆਂ ਨੂੰ ਫ਼ੁੱਟਬਾਲ 'ਚ ਖੰਘਣ ਨਹੀਂ ਦਿੰਦਾ 5 ਸਾਲ ਦਾ ਇਹ ਜਵਾਕ, ਦੁਨੀਆਂ ਭਰ 'ਚ ਵਾਇਰਲ ਹੋ ਰਿਹੈ ਵੀਡੀਓ

Written by  Aaseen Khan   |  May 26th 2019 03:47 PM  |  Updated: May 26th 2019 03:47 PM

ਵੱਡੇ ਵੱਡਿਆਂ ਨੂੰ ਫ਼ੁੱਟਬਾਲ 'ਚ ਖੰਘਣ ਨਹੀਂ ਦਿੰਦਾ 5 ਸਾਲ ਦਾ ਇਹ ਜਵਾਕ, ਦੁਨੀਆਂ ਭਰ 'ਚ ਵਾਇਰਲ ਹੋ ਰਿਹੈ ਵੀਡੀਓ

ਵੱਡੇ ਵੱਡਿਆਂ ਨੂੰ ਫ਼ੁੱਟਬਾਲ 'ਚ ਖੰਘਣ ਨਹੀਂ ਦਿੰਦਾ 5 ਸਾਲ ਦਾ ਇਹ ਜਵਾਕ, ਦੁਨੀਆਂ ਭਰ 'ਚ ਵਾਇਰਲ ਹੋ ਰਿਹੈ ਵੀਡੀਓ : ਸ਼ੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ 'ਤੇ ਦੁਨੀਆਂ ਭਰ ਦੇ ਲੋਕ ਇੱਕ ਦੂਜੇ ਦੀ ਜ਼ੁਬਾਨ ਨੂੰ ਨਾ ਵੀ ਸਮਝਦੇ ਹੋਏ ਕਲਾ ਦਾ ਮੁੱਲ ਜ਼ਰੂਰ ਪਾਉਂਦੇ ਹਨ। ਅਜਿਹਾ ਹੀ ਵੀਡੀਓ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਜਿਹੜਾ ਹੈ ਤਾਂ ਮਹਿਜ਼ 5 ਸਾਲ ਦੇ ਬੱਚੇ ਪਰ ਉਸ ਨੂੰ ਦੇਖ ਵੱਡੇ ਵੱਡਆਂ ਦੇ ਪਸੀਨੇ ਛੁੱਟ ਜਾਂਦੇ ਹਨ। ਫੁੱਟਬਾਲ ਦਾ ਪੰਜ ਸਾਲਾਂ ਦਾ ਇਹ ਲਾਜਵਾਬ ਖ਼ਿਡਾਰੀ ਹੈ ਇਰਾਨ ਦਾ ਅਰਾਤ ਹੁਸੈਨੀ ਜਿਸ ਦੀਆਂ ਵੀਡੀਓ ਦੁਨੀਆਂ ਭਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਪਹਿਲੀ ਨਜ਼ਰੇ ਤਾਂ ਦੇਖਣ 'ਚ ਇਹ ਲੜਕੀ ਲੱਗਦਾ ਹੈ ਪਰ ਇਹ ਮੁੰਡਾ ਹੈ ਜਿਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅੱਜ 21 ਲੱਖ ਤੋਂ ਵੱਧ ਫੈਨਜ਼ ਹਨ। ਅਰਾਤ ਹੁਸੈਨੀ ਬਚਪਨ ਤੋਂ ਹੀ ਬੇਮਿਸਾਲ ਐਥਲੀਟ ਰਿਹਾ ਹੈ। ਉਸ ਦਾ ਅਤੇ ਉਸ ਦੇ ਪਿਤਾ ਦਾ ਸੁਪਨਾ ਹੈ ਕਿ ਉਹ ਵੱਡਾ ਹੋ ਕੇ ਦੁਨੀਆਂ ਦਾ ਨੰਬਰ ਇੱਕ ਫੁੱਟਬਾਲ ਖ਼ਿਡਾਰੀ ਬਣੇ। ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਇਸ ਬੱਚੇ ਦਾ ਜਜ਼ਬਾ ਤਾਰੀਫ਼ ਦੇ ਕਾਬਿਲ ਹੈ।

ਹੋਰ ਵੇਖੋ : ਗਾਇਕ ਸੱਜਣ ਅਦੀਬ ਵੀ ਅਮਰਿੰਦਰ ਗਿੱਲ ਨਾਲ ਬਿਖੇਰਨਗੇ ਅਦਾਕਾਰੀ ਦੇ ਰੰਗ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network