ਮੌਜੂਦਾ ਹਲਾਤਾਂ ਨੂੰ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਨਵਾਂ ਗਾਣਾ ‘ਫਿਕਸ ਮੈਚ’

written by Rupinder Kaler | October 06, 2020

ਤਰਸੇਮ ਜੱਸੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ । ‘ਫਿਕਸ ਮੈਚ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਗੀਤ ਦੇ ਬੋਲ ਹਰ ਇੱਕ ਦੇ ਦਿਲ ਤੇ ਟੀਸ ਕਰਦੇ ਹਨ । ਇਸ ਗੀਤ ਰਾਹੀਂ ਤਰਸੇਮ ਜੱਸੜ ਨੇ ਪੰਜਾਬ ਵਿੱਚ ਪੈਦਾ ਹੋਏ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋਰ ਪੜ੍ਹੋ :

ਉਹਨਾਂ ਨੇ ਦੱਸਿਆ ਹੈ ਕਿ ਹਲਾਤ ਕਿਸ ਤਰ੍ਹਾਂ ਦੇ ਵੀ ਹੋਣ ਮਰਦਾ ਆਮ ਬੰਦਾ ਹੀ ਹੈ ਕਿਉਂਕਿ ਸਭ ਕੁਝ ਪਹਿਲਾਂ ਹੀ ਫ਼ਿਕਸ ਹੋਇਆ ਹੁੰਦਾ ਹੈ । ਸਮੇਂ ਦੀਆਂ ਸਰਕਾਰਾਂ ਵੱਡੇ ਉਦਯੋਗਪਤੀ ਨੂੰ ਫਾਇਦਾ ਪਹੁੰਚਾਉਂਦੀਆਂ ਹਨ ਪਰ ਉਹਨਾਂ ਨੂੰ ਖੁਦਕੁਸ਼ੀਆਂ ਕਰਦੇ ਕਿਸਾਨ ਨਹੀਂ ਦਿਖਾਈ ਦਿੰਦੇ । ਆਪਣੇ ਇਸ ਗੀਤ ਰਾਹੀਂ ਤਰਸੇਮ ਜੱਸੜ ਨੇ ਕੁਝ ਹੋਰ ਪੱਖਾਂ ਨੂੰ ਵੀ ਪੇਸ਼ ਕੀਤਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਖੁਦ ਤਰਸੇਮ ਜੱਸੜ ਨੇ ਹੀ ਲਿਖੇ ਹਨ ਜਦੋਂ ਕਿ ਮਿਉਜ਼ਿਕ Hiten ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੜ ਦਾ ‘ਧਰਨਾ’ ਗਾਣਾ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like