ਜੇਕਰ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤਾਂ ਫਰਿਜ ’ਚ ਇਹ ਚੀਜਾਂ ਕਦੇ ਨਾ ਰੱਖੋ

Written by  Rupinder Kaler   |  September 07th 2020 01:58 PM  |  Updated: September 07th 2020 01:58 PM

ਜੇਕਰ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ ਤਾਂ ਫਰਿਜ ’ਚ ਇਹ ਚੀਜਾਂ ਕਦੇ ਨਾ ਰੱਖੋ

ਅੱਜ ਦੇ ਦੌਰ ‘ਚ ਫਰਿਜ ਹਰ ਇਨਸਾਨ ਦੀ ਜ਼ਰੂਰਤ ਬਣ ਗਿਆ ਹੈ । ਇਸ ਨਾਲ ਜ਼ਿੰਦਗੀ ਵੀ ਬਹੁਤ ਅਰਾਮਦਾਇਕ ਹੋ ਗਈ ਹੈ । ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਕਿਹੜਾ ਸਮਾਨ ਫਰਿਜ ਵਿੱਚ ਰੱਖਣ ਵਾਲਾ ਹੈ ਤੇ ਕਿਹੜਾ ਨਹੀਂ । ਇਸ ਆਰਟੀਕਲ ਵਿੱਚ ਜਾਣਦੇ ਹਾਂ ਕਿਹੜਾ ਸਮਾਨ ਫਰਿਜ ਵਿੱਚ ਨਹੀਂ ਰੱਖਣਾ ਚਾਹੀਦਾ । ਟਮਾਟਰ ਨੂੰ ਫਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਫਰਿਜ ਵਿੱਚ ਰੱਖਣ ਨਾਲ ਟਮਾਟਰ ਦਾ ਸਵਾਦ ਖਰਾਬ ਹੋ ਜਾਂਦਾ ਹੈ ।

ਪਿਆਜ਼ ਨੂੰ ਵੀ ਫਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਨਮੀ ਨਾਲ ਪਿਆਜ ਖਰਾਬ ਹੋ ਜਾਂਦਾ ਹੈ ।ਸ਼ਹਿਦ ਨੂੰ ਫਰਿਜ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਕਈ ਸਾਲ ਖਰਾਬ ਨਹੀਂ ਹੁੰਦਾ । ਬਰੈਡ ਵੀ ਫਰਿਜ ਵਿੱਚ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਰੈਡ ਸੁੱਕ ਜਾਂਦੇ ਹਨ । ਠੰਡੇ ਤਾਪਮਾਨ ਕਾਰਕੇ ਆਲੂ ਸਟਾਰਚ ਸੂਗਰ ਵਿੱਚ ਬਦਲ ਜਾਂਦਾ ਹੈ, ਜਿਹੜਾ ਕਿ ਸੂਗਰ ਦੇ ਮਰੀਜ਼ਾਂ ਲਈ ਘਾਤਕ ਹੈ ।

ਆਲੂ ਵਾਂਗ ਲਸਨ ਨੂੰ ਵੀ ਫਰਿਜ ਵਿੱਚ ਰੱਖਣ ਨਾਲ ਨੁਕਸਾਨ ਹੋ ਸਕਦਾ ਹੈ । ਸੇਬ ਨੂੰ ਫਰਿਜ ਵਿੱਚ ਰੱਖਣ ਨਾਲ ਇਸ ਦੇ ਇੰਜਾਇਮ ਐਕਟਿਵ ਹੋ ਜਾਂਦੇ ਹਨ, ਜਿਸ ਨਾਲ ਇਹ ਛੇਤੀ ਪੱਕਣਾ ਸ਼ੁਰੂ ਹੋ ਜਾਂਦਾ ਹੈ । ਬਾਅਦ ਵਿੱਚ ਇਹ ਸੜਨ ਲੱਗ ਜਾਂਦਾ ਹੈ ।

ਨਿੰਬੂ ਵੀ ਫਰਿਜ ਵਿੱਚ ਰੱਖਣ ਨਾਲ ਖਰਾਬ ਹੋ ਜਾਂਦੇ ਹਨ । ਖੀਰੇ ਵੀ ਫਰਿਜ ਵਿੱਚ ਰੱਖਣ ਨਾਲ ਖਰਾਬ ਹੋ ਜਾਂਦੇ ਹਨ ਜਿਸ ਨਾਲ ਇਸ ਦੀ ਪੌਸ਼ਟਿਕਤਾ ਘੱਟ ਜਾਂਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network