ਫੁੱਟਬਾਲ ਖਿਡਾਰੀ ਤੇ ਦੇਬੀ ਮਖਸੂਸਪੁਰੀ ਦੇ ਸਹੁਰੇ ਤਾਰਾ ਸਿੰਘ ਸੰਘੇੜਾ ਦਾ ਦਿਹਾਂਤ

written by Rupinder Kaler | February 26, 2021

ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਦੇ ਸਹੁਰੇ ਤਾਰਾ ਸਿੰਘ ਸੰਘੇੜਾ ਉਰਫ ਤਾਰਾ ਬਿੱਲਾ ਮਹਾਨ ਫੁੱਟਬਾਲ ਖਿਡਾਰੀ ਦਾ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।

debi with babbu maan . Image from debi's instagram
ਹੋਰ ਪੜ੍ਹੋ : ਸਲਮਾਨ ਖ਼ਾਨ ਉਠਾਉਣਗੇ ਰਾਖੀ ਸਾਵੰਤ ਦੀ ਮਾਂ ਦੇ ਇਲਾਜ਼ ਦਾ ਖਰਚ, ਰਾਖੀ ਨੇ ਸਲਮਾਨ ਦਾ ਕੀਤਾ ਧੰਨਵਾਦ ਦੇਬੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ‘ਮੇਰੇ ਬੱਚਿਆਂ ਦੇ ਸਤਿਕਾਰਯੋਗ ਨਾਨਾ ਜੀ ਤਾਰਾ ਸਿੰਘ ਸੰਘੇੜਾ ( ਤਾਰਾ ਬਿੱਲਾ ਮਹਾਨ ਫੁੱਟਬਾਲ ਖਿਡਾਰੀ ) ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ, ਪਰਮਾਤਮਾ ਓਹਨਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ।
Image from debi's instagram
ਦੇਬੀ ਦੀ ਇਸ ਪੋਸਟ ਤੋਂ ਬਾਅਦ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਬੀ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਫੁੱਟਬਾਲ ਦੇ ਚੰਗੇ ਖਿਡਾਰੀ ਸਨ ।

0 Comments
0

You may also like