ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਇਸ ਵਜ੍ਹਾ ਕਰਕੇ ਦੋ ਵੈੱਬ ਸੀਰੀਜ਼ ਨੂੰ ਮਾਰੀ ਠੋਕਰ

written by Rupinder Kaler | October 25, 2021

ਹਿਮਾਂਸ਼ੀ ਖੁਰਾਣਾ (Himanshi Khurana) ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਅਦਾਕਾਰਾ ਹੈ । ਹਿਮਾਂਸ਼ੀ ਆਪਣੇ ਕੰਮ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ । ਬਿੱਗ ਬੌਸ ਵਿੱਚ ਹਿੱਸਾ ਲੈਣ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣਿਆਂ ਵਿੱਚ ਆਪਣੀ ਅਦਾਕਾਰੀ ਦਿਖਾਈ ਹੈ । ਪੰਜਾਬੀ ਇੰਡਸਟਰੀ ਵਿੱਚ ਕੰਮ ਕਰਦੇ ਹੋਏ ਹਿਮਾਂਸ਼ੀ ਨੇ ਕੁਝ ਨਿਯਮ ਬਣਾਏ ਹਨ ਜਿਨ੍ਹਾਂ ਤੋਂ ਬਾਹਰ ਹੋ ਕੇ ਕਦੇ ਵੀ ਉਸ ਨੇ ਕਿਸੇ ਪ੍ਰੋਜੈਕਟ ਤੇ ਕੰਮ ਨਹੀਂ ਕੀਤਾ ਭਾਵੇਂ ਇਹਨਾਂ ਨਿਯਮਾਂ ਲਈ ਉਸ ਨੂੰ ਪ੍ਰੋਜੈਕਟ ਠੁਕਰਾਉਣੇ ਹੀ ਕਿਉਂ ਨਾ ਪੈ ਜਾਣ । ਇਹਨਾਂ ਨਿਯਮਾਂ ਕਰਕੇ ਹਿਮਾਂਸ਼ੀ (Himanshi Khurana)  ਨੇ ਹਾਲ ਹੀ ਵਿੱਚ ਦੋ ਵੈੱਬ ਸੀਰੀਜ਼ ਨੂੰ ਠੁਕਰਾ ਦਿੱਤਾ ਹੈ ।

Himanshi khurana -min image From instagram

ਹੋਰ ਪੜ੍ਹੋ :

ਦਰਸ਼ਨ ਔਲਖ ਨੇ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚ ਕੇ ਕਰ ਦਿੱਤਾ ਵੱਡਾ ਐਲਾਨ

ਜਿਸ ਦੀ ਜਾਣਕਾਰੀ ਉਸ ਨੇ ਖੁਦ ਦਿੱਤੀ ਹੈ । ਹਿਮਾਂਸ਼ੀ ਖੁਰਾਣਾ (Himanshi Khurana) ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਉਸ ਨੂੰ ਵੈੱਬ ਸੀਰੀਜ਼ ਦੀ ਪੇਸ਼ਕਸ਼ ਹੋਈ ਸੀ । ਪਰ ਉਹਨਾਂ ਨੇ ਇਹ ਵੈੱਬ ਸੀਰੀਜ਼ ਇਸ ਲਈ ਠੁਕਰਾ ਦਿੱਤੀਆਂ ਕਿਉਂਕਿ ਇਹਨਾਂ ਵੈੱਬ ਸੀਰੀਜ਼ ਵਿੱਚ ਕੁਝ ਇਤਰਾਜ਼ਯੋਗ ਦ੍ਰਿਸ਼ ਸਨ ਜਿਹੜੇ ਕਿ ਉਹਨਾਂ ’ਤੇ ਫ਼ਿਲਮਾਏ ਜਾਣੇ ਸਨ । ਹਿਮਾਂਸ਼ੀ (Himanshi Khurana)  ਨੇ ਕਿਹਾ ਕਿ ਉਸ ਦੇ ਕੰਮ ਕਰਨ ਦੀਆਂ ਕੁਝ ਹੱਦਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਕਦੇ ਪਾਰ ਨਹੀਂ ਕਰਦੀ । ਇਹਨਾਂ ਵਿੱਚੋਂ ਇੱਕ ਵੈੱਬ ਸੀਰੀਜ਼ ਓਟੀਟੀ ਪਲੇਟਫਾਰਮ ਉੱਲੂ ਦਾ ਸੀ, ਜਦੋਂ ਕਿ ਦੂਜਾ, ਐਮਾਜ਼ਾਨ ਦਾ ਸੀ ।

Himanshi Khurana Image From Instagram

ਹਿਮਾਂਸ਼ੀ (Himanshi Khurana) ਨੇ ਦੱਸਿਆ ਕਿ ਉਨ੍ਹਾਂ ਵਿਚੋਂ ਇਕ ਲਈ, ਉਸਨੇ ਇਕਰਾਰਨਾਮੇ 'ਤੇ ਦਸਤਖਤ ਵੀ ਕੀਤੇ ਸਨ ਅਤੇ ਤਾਰੀਖਾਂ ਬੁੱਕ ਕੀਤੀਆਂ ਗਈਆਂ ਸਨ । ਪਰ ਜਦੋਂ ਹਿਮਾਂਸ਼ੀ ਨੂੰ ਇਹਨਾਂ ਇਤਰਾਜ਼ਯੋਗ ਦ੍ਰਿਸ਼ਾਂ ਬਾਰੇ ਦੱਸਿਆ ਗਿਆ ਤਾਂ ਉਸ ਨੇ ਸ਼ੋਅ ਨਾ ਕਰਨ ਦਾ ਫੈਸਲਾ ਕੀਤਾ । ਹਿਮਾਂਸ਼ੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਨੂੰ ਹਾਲ ਹੀ 'ਚ ਆਸਿਮ ਰਿਆਜ਼ ਦੇ ਨਾਲ ਗੀਤ 'ਗੱਲਾਂ ਭੋਲੀਆਂ' ਦੇ ਮਿਊਜ਼ਿਕ ਵੀਡੀਓ 'ਚ ਦੇਖਿਆ ਗਿਆ ਸੀ। ਹਿਮਾਂਸ਼ੀ ਗਿੱਪੀ ਗਰੇਵਾਲ ਦੇ ਨਾਲ, ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਵਿੱਚ ਵੀ ਨਜ਼ਰ ਆਵੇਗੀ ।ਫਿਲਮ 17 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਹੈ।

 

You may also like