ਇਸ ਵਜ੍ਹਾ ਕਰਕੇ ਕਰਨਵੀਰ ਬੋਹਰਾ ਅਦਾਕਾਰਾ ਸ਼ਵੇਤਾ ਤਿਵਾੜੀ ਨੂੰ ਕਹਿੰਦੇ ਨੇ ‘ਮਾਂ’

written by Lajwinder kaur | September 16, 2021

ਟੀਵੀ ਐਕਟਰ ਕਰਨਵੀਰ ਬੋਹਰਾ (karanvir bohra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਦੇ ਨਾਲ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਖੁਲਾਸਾ ਕੀਤਾ ਹੈ ਕਿ ਕਿਉਂ ਉਹ ਸ਼ਵੇਤਾ ਤਿਵਾੜੀ Shweta Tiwari ਨੂੰ ਮਾਂ ਕਹਿੰਦੇ ਨੇ।

inside image of karvir bahora and shweta tiwari-min

ਹੋਰ ਪੜ੍ਹੋ  : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੇਰੀ ਆਪਣੀ @shweta.tiwari...ਮੈਂ ਮਾਂ ਬੋਲਤਾਂ ਹੂ...ਕਿਉਂਕਿ ਹਮਾਰਾ #prem aur #prerna ਕਾ #maabete ਕਾ ਰਿਸ਼ਤਾ ਥਾ in #kasautyzindagikay...ਪਰ ਤੁਸੀਂ ਕਿਸੇ ਵੀ ਅੰਦਾਜ਼ ਤੋਂ ਦੋ ਬੱਚਿਆਂ ਦੀ ਮਾਂ ਨਹੀਂ ਲੱਗਦੀ ਹੋ, ਤੁਸੀਂ ਬਹੁਤ-ਬਹੁਤ ਜ਼ਿਆਦਾ ਖੂਬਸ਼ੂਰਤ ਹੋ... ਪਰਾਮਤਾ ਦੀ ਅਸੀਸ ‘ਚ ਰਹੋ ਅਤੇ ਹਿੰਮਤ ਨਾਲ ਰਹੋ । ਪ੍ਰਸ਼ੰਸਕਾਂ ਨੂੰ ਕਲਾਕਾਰਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਇਸ ਪੋਸਟ ਉੱਤੇ ਆ ਚੁੱਕੇ ਨੇ।

ਹੋਰ ਪੜ੍ਹੋ  : ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

Karenvir Bohra celerates his third daughter 6 month complete birthday Image Source: instagram

ਦੱਸ ਦਈਏ ਕਰਨਵੀਰ ਬੋਹਰਾ ਟੀਵੀ ਜਗਤ ਦੇ ਨਾਮੀ ਐਕਟਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਸੀਰੀਅਲਾਂ ‘ਚ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਨੇ। ਉਨ੍ਹਾਂ ਦਾ ਵਿਆਹ ਅਦਾਕਾਰਾ ਟੀਜੇ ਸਿੱਧੂ ਦੇ ਨਾਲ ਹੋਇਆ ਹੈ। ਦੋਵੇਂ ਜਣੇ ਤਿੰਨ ਧੀਆਂ ਦੇ ਮਾਪੇ ਨੇ। ਪਹਿਲਾਂ ਦੋਵਾਂ ਕੋਲ ਜੁੜਵਾਂ ਧੀਆਂ ਨੇ। ਪਿੱਛਲੇ ਸਾਲ ਪਰਮਾਤਮਾ ਨੇ ਉਨ੍ਹਾਂ ਨੂੰ ਇੱਕ ਹੋਰ ਧੀ ਦੇ ਨਾਲ ਨਿਵਾਜਿਆ ਹੈ। ਦੋਵਾਂ ਜਾਣੇ ਆਪਣੀ ਬੱਚੀਆਂ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ।

0 Comments
0

You may also like