Advertisment

ਇਸ ਵਜ੍ਹਾ ਕਰਕੇ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ ਨੇ ਨਹੀਂ ਕਰਵਾਇਆ ਕਿਸੇ ਐਕਟਰ ਨਾਲ ਵਿਆਹ

author-image
By Rupinder Kaler
New Update
ਇਸ ਵਜ੍ਹਾ ਕਰਕੇ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ ਨੇ ਨਹੀਂ ਕਰਵਾਇਆ ਕਿਸੇ ਐਕਟਰ ਨਾਲ ਵਿਆਹ
Advertisment
ਬਾਲੀਵੁੱਡ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸਿਤਾਰੇ ਹਨ ਜਿਨ੍ਹਾਂ ਨੂੰ ਆਪਣੇ ਕੋ-ਸਟਾਰ ਨਾਲ ਹੀ ਪਿਆਰ ਹੋਇਆ ਤੇ ਫਿਰ ਵਿਆਹ ਵੀ ਕੀਤਾ । ਪਰ ਇਸ ਫ਼ਿਲਮ ਇੰਡਸਟਰੀ ਵਿੱਚ ਕੁਝ ਇਸ ਤਰ੍ਹਾਂ ਦੇ ਸਿਤਾਰੇ ਵੀ ਹਨ ਜਿਨ੍ਹਾਂ ਨੇ ਆਮ ਬੰਦਿਆਂ ਨਾਲ ਵਿਆਹ ਕਰਵਾਇਆ । ਇਸ ਲਿਸਟ ਵਿੱਚ ਮਾਧੁਰੀ ਦੀਕਸ਼ਿਤ ਤੇ ਜੂਹੀ ਚਾਵਲਾ (juhi chawla, madhuri dixit) ਵੀ ਸ਼ਾਮਿਲ ਹਨ । ਇਹ ਦੋਵੇਂ ਆਪਣੇ ਜ਼ਮਾਨੇ ਦੀਆਂ ਟੌਪ ਦੀਆਂ ਹੀਰੋਇਨਾਂ ਸੀ । ਪਰ ਦੋਹਾਂ ਨੇ ਬਾਲੀਵੁੱਡ ਤੋਂ ਦੂਰ ਆਮ ਬੰਦਿਆਂ ਦਾ ਛੁਪ ਕੇ ਵਿਆਹ ਕਰਵਾਇਆ । ਮਾਧੁਰੀ ਨੇ ਜਿੱਥੇ ਅਮਰੀਕਾ ਵਿੱਚ ਰਹਿਣ ਵਾਲੇ ਡਾਕਟਰ ਸ਼੍ਰੀਰਾਮ ਨੇਨੇ ਨਾਲ ਵਿਆਹ ਕਰਵਾਇਆ ਉੱਥੇ ਜੂਹੀ ਨੇ ਜੈ ਮਹਿਤਾ ਨੂੰ ਆਪਣਾ ਹਮਸਫਰ ਬਣਾਇਆ । ਇਹਨਾਂ ਦੋਹਾਂ ਦੇ ਹੋਏ ਅਚਾਨਕ ਵਿਆਹ ਤੋਂ ਪ੍ਰਸ਼ੰਸਕ ਕਾਫੀ ਹੈਰਾਨ ਸਨ । publive-image Pic Courtesy: Instagram ਹੋਰ ਪੜ੍ਹੋ :
Advertisment
ਅਫਸਾਨਾ ਖ਼ਾਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਮੂੰਹ ਤੋੜ ਜਵਾਬ, ਕਹੀ ਵੱਡੀ ਗੱਲ publive-image Pic Courtesy: Instagram ਕਿਉਂਕਿ ਦੋਹਾਂ ਨੇ ਸਭ ਤੋਂ ਛੁਪ ਕੇ ਆਮ ਬੰਦਿਆਂ ਨਾਲ ਵਿਆਹ ਕਰਵਾਇਆ ਸੀ, ਤੇ ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਅਜਿਹਾ ਇਹਨਾਂ ਦੋਹਾਂ ਨੇ ਕਿਉਂ ਕੀਤਾ । ਦਰਅਸਲ ਇਸ ਦਾ ਖੁਲਾਸਾ ਦੋਹਾ ਨੇ ਕੌਫੀ ਵਿੱਦ ਕਰਣ ਵਿੱਚ ਕੀਤਾ ਸੀ । ਕਰਣ ਨੇ ਦੋਹਾਂ ਨੂੰ ਪੁੱਛਿਆ ਸੀ ਕਿ ਉਹਨਾਂ ਦੋਹਾਂ ਨੇ ਵਿਆਹ ਲਈ ਕਿਸੇ ਐਕਟਰ ਨੂੰ ਮੌਕਾ ਕਿਉਂ ਨਹੀਂ ਦਿੱਤਾ ਤਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਾਧੁਰੀ (juhi chawla, madhuri dixit)  ਨੇ ਕਿਹਾ ‘ਮੈਂ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਨਾਲ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਆਮਿਰ ਖ਼ਾਨ ਦੇ ਨਾਲ ਵੀ ਦੋ ਫ਼ਿਲਮਾਂ ਵਿੱਚ ਸਕਰੀਨ ਸ਼ੇਅਰ ਕੀਤਾ ਹੈ ।
 
View this post on Instagram
 

A post shared by Madhuri Dixit (@madhuridixitnene)

ਪਰ ਸਭ ਦੇ ਨਾਲ ਏਨਾਂ ਹੀ, ਸ਼ਾਇਦ ਵਿਆਹ ਲਈ ਮੈਨੂੰ ਕੋਈ ਪਸੰਦ ਨਹੀਂ ਆਇਆ । ਮੇਰਾ ਪਤੀ ਮੇਰੇ ਲਈ ਹੀਰੋ ਹੈ’। ਜੂਹੀ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ‘ਹਰ ਕੋਈ ਸ਼ਾਨਦਾਰ ਐਕਟਰ ਹੈ । ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਪਤੀ ਨੂੰ ਜਿਆਦਾ ਸਮਾਂ ਸ਼ੀਸ਼ੇ ਅੱਗੇ ਸਮਾਂ ਬਿਤਾਉਂਦੇ ਹੋਏ ਹੈਂਡਲ ਕਰ ਸਕਦੀ ਸੀ । ਮੈਂ ਇਹ ਸੋਚ ਵੀ ਨਹੀਂ ਸਕਦੀ ਕਿ ਮੈਂ ਇਸ ਤਰ੍ਹਾ ਦੇ ਬੰਦੇ ਨਾਲ ਵਿਆਹ ਕਰ ਰਹੀ ਹਾਂ ਜਿਹੜਾ ਸ਼ੀਸੇ ਦੇ ਅੱਗੇ ਬੈਠਾ ਰਹਿੰਦਾ ਹੈ । ਇਸ ਲਈ ਮੈਂ ਸ਼ੁਰੂ ਤੋਂ ਇਸ ਮਾਮਲੇ ਵਿੱਚ ਕਲੀਅਰ ਸੀ । ਵੈਸੇ ਵੀ ਮੈਂ ਆਪਣੇ ਪਤੀ ਜੈ ਮਹਿਤਾ ਤੋਂ ਕਾਫੀ ਇਮਪ੍ਰੈੱਸ ਸੀ । ਇਸ ਕਰਕੇ ਮੈਂ ਕਿਸੇ ਅਦਾਕਾਰ ਵਿਆਹ ਨਹੀਂ ਕਰਨਾ ਚਾਹੁੰਦੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment