Advertisment

ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

author-image
By Rupinder Kaler
New Update
ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ
Advertisment
ਨੀਰੂ ਬਾਜਵਾ (Neeru Bajwa) ਦੀਆਂ ਅਦਾਵਾਂ ਤੇ ਅਦਾਕਾਰੀ ਹਰ ਇੱਕ ਦਾ ਮਨ ਮੋਹ ਲੈਂਦੀਆਂ ਹਨ । ਨੀਰੂ ਬਾਜਵਾ ਨੇ ਪਹਿਲਾਂ ਬਾਲੀਵੁੱਡ ਫਿਰ ਪਾਲੀਵੁੱਡ ਤੇ ਹੁਣ ਹਾਲੀਵੁੱਡ ਵਿੱਚ ਆਪਣੀ ਹਾਜਰੀ ਦਰਜ ਕਰਵਾਈ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਨੀਰੂ (Neeru Bajwa)  ਨੂੰ ਲੰਮਾਂ ਸੰਘਰਸ਼ ਕਰਨਾ ਪਿਆ ਹੈ, ਇੱਥੋਂ ਤੱਕ ਕਿ ਨੀਰੂ ਨੂੰ ਆਪਣੇ ਘਰਦਿਆਂ ਦੇ ਤਾਅਨੇ ਮਿਹਣੇ ਵੀ ਸਹਿਣੇ ਪਏ ਹਨ ।ਨੀਰੂ ਨੂੰ ਛੋਟੀ ਉਮਰ ਤੋਂ ਹੀ ਫਿਲਮ ਇੰਡਸਟਰੀ ਦੀ ਗਲੈਮਰਸ ਦੁਨੀਆਂ ਆਪਣੇ ਵੱਲ ਖਿੱਚਦੀ ਸੀ । neeru Bajwa image From instagram ਹੋਰ ਪੜ੍ਹੋ :
Advertisment
ਇਸ ਬੰਦੇ ਨੇ ਦਾੜ੍ਹੀ ਨਾਲ 63 ਕਿਲੋ ਦੀ ਔਰਤ ਨੂੰ ਚੁੱਕ ਕੇ ਬਣਾਇਆ ਵਿਸ਼ਵ ਕਿਕਾਰਡ, ਵੀਡੀਓ ਵਾਇਰਲ inside image of neeru bajwa with sister rubina bajwa image From instagram ਇਸੇ ਲਈ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੀ ਸੀ । ਇਸ ਸਭ ਦੇ ਚੱਕਰ ਵਿੱਚ ਨੀਰੂ ਬਾਜਵਾ ਆਪਣੀ ਪੜ੍ਹਾਈ ਤੱਕ ਭੁੱਲ ਜਾਂਦੀ ਸੀ । ਇਸ ਕਰਕੇ ਉਸ ਨੂੰ ਸਕੂਲ ਵਿੱਚ ਚੰਗੇ ਗਰੇਡ ਨਹੀਂ ਸਨ ਮਿਲੇ । ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਹਮੇਸ਼ਾ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ । Neeru Bajwa image From instagram ਨੀਰੂ ਬਾਜਵਾ (Neeru Bajwa)  ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਕਹਿੰਦੇ ਸਨ ਤੂੰ 'ਜ਼ੀਰੋ ਬਨ ਕੇ ਰਹਿ ਜਾਣ ਏ ਜ਼ਿੰਦਗੀ ਚ' । ਇਹਨਾਂ ਮਿਹਣਿਆਂ ਦੇ ਬਾਵਜੂਦ ਨੀਰੂ ਨੇ ਆਪਣਾ ਟੀਚਾ ਨਹੀਂ ਛੱਡਿਆ ਤੇ ਉਹ ਅੱਜ ਪੰਜਾਬੀ ਇੰਡਸਟਰੀ ਦੀ ਟੌਪ ਦੀ ਹੀਰੋਇਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰੂ (Neeru Bajwa)  ਨੇ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਆਪਣੀ ਪੜ੍ਹਾਈ ਅੱਧ ਵਿੱਚ ਹੀ ਛੱਡ ਦਿੱਤੀ ਸੀ । ਨੀਰੂ ਬਾਜਵਾ ਨੇ ਸਿਰਫ 10ਵੀਂ ਤੱਕ ਪੜ੍ਹਾਈ ਕੀਤੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment