ਇਸ ਵਜ੍ਹਾ ਕਰਕੇ ਆਉਣ ਵਾਲਾ ਸਾਲ ਗਿੱਪੀ ਗਰੇਵਾਲ ਲਈ ਹੈ ਖ਼ਾਸ

Written by  Rupinder Kaler   |  November 11th 2020 07:39 AM  |  Updated: November 11th 2020 07:39 AM

ਇਸ ਵਜ੍ਹਾ ਕਰਕੇ ਆਉਣ ਵਾਲਾ ਸਾਲ ਗਿੱਪੀ ਗਰੇਵਾਲ ਲਈ ਹੈ ਖ਼ਾਸ

ਗਿੱਪੀ ਗਰੇਵਾਲ ਆਉਣ ਵਾਲੇ ਸਾਲ ਵਿੱਚ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਲੈ ਕੇ ਆ ਰਹੇ ਹਨ । ਹਾਲ ਹੀ 'ਚ ਗਿੱਪੀ ਨੇ ਆਪਣੇ ਇਕ ਹੋਰ ਫਿਲਮ ‘ਸਿੰਘ ਵਰਸਿਜ਼ ਕੌਰ 2’ ਦੀ ਅਨਾਊਂਸਮੈਂਟ ਕੀਤੀ ਹੈ,ਫਿਲਮ ਸਿੰਘ ਵਰਸਿਜ਼ ਕੌਰ 2 ਦਾ ਪੋਸਟਰ ਸਾਂਝਾ ਕਰ ਗਿੱਪੀ ਨੇ ਕੈਪਸ਼ਨ 'ਚ ਲਿਖਿਆ' ਆਸ਼ਿਕ 'ਚੋਂ ਆਸ਼ਿਕੀ ਕੱਢ ਦਈਏ ਤਾਂ ਫੱਟ ਬਾਕੀ। ਬੰਦੇ 'ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ।'

Paani Ch Madhaani: First Look Out! Neeru Bajwa And Gippy Grewal To Steal Hearts With Retro Look

ਹੋਰ ਪੜ੍ਹੋ :

ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੀ ਸਾਲ 2013 'ਚ ਆਈ ਹਿੱਟ ਫਿਲਮ ‘ਸਿੰਘ ਵਰਸਿਜ਼ ਕੌਰ’ ਦਾ ਹੀ ਸੀਕਵਲ ਹੋ ਸਕਦੀ ਹੈ । ਇਸ ਫਿਲਮ ਨੂੰ ਪਹਿਲੀ ਫਿਲਮ ਵਾਲੇ ਡਾਇਰੈਕਟਰ ਨਵਨੀਅਤ ਸਿੰਘ ਹੀ ਡਾਇਰੈਕਟ ਕਰਨਗੇ ਜਦਕਿ ਇਸ ਫਿਲਮ ਨੂੰ ਖੁਦ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਗਿੱਪੀ ਦੀ ਬਣਨ ਵਾਲੀ ਨਵੀਂ ਫਿਲਮ 'ਚ ਕੌਣ-ਕੌਣ ਨਜ਼ਰ ਆਵੇਗਾ ਇਸ ਬਾਰੇ ਅਜੇ ਗਿੱਪੀ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ।

Phatte Dinde Chakk Punjabi: Neeru Bajwa And Gippy Grewal To Share Screen Space Again

ਇਸ ਫਿਲਮ ਦੇ ਸਹਿ-ਨਿਰਮਾਤਾ ਭਾਨਾ ਐਲ.ਏ ਤੇ ਵਿਨੋਦ ਅਸਵਾਲ ਹਨ ਜਦਕਿ ਇਸ ਦੇ ਪ੍ਰੋਜੈਕਟ ਹੈੱਡ ਹਰਦੀਪ ਦੁਲਟ ਹਨ । ਇਸ ਤੋਂ ਇਲਾਵਾ ਗਿੱਪੀ ਨੇ ਹਾਲ ਹੀ 'ਚ ਆਪਣੀਆਂ ਤਿੰਨ ਫਿਲਮਾਂ ਦਾ ਐਲਾਨ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਪੋਸਟਰ ਸਾਝਾ ਕਰ ਦਿੱਤਾ ਸੀ, ਜਿਸ 'ਚ ਪਹਿਲੀ ਫਿਲਮ ਹੈ, ਫੱਟੇ ਦਿੰਦੇ ਚੱਕ ਪੰਜਾਬੀ ਜੋ ਕਿ ਰਿਲੀਜ਼ ਹੋਵੇਗੀ 2021 ਨੂੰ, ਜਿਸ 'ਚ ਨਜ਼ਰ ਆਉਣਗੇ ਗਿੱਪੀ ਤੇ ਨੀਰੂ ਬਾਜਵਾ ।

Gippy-Grewal

ਦੂਜੀ ਫਿਲਮ ਹੈ ਪਾਣੀ 'ਚ ਮਧਾਣੀ, ਜੋ ਕਿ 12-2-2021 ਨੂੰ ਰਿਲੀਜ਼ ਹੋਵੇਗੀ, ਇਸ ਫਿਲਮ 'ਚ ਵੀ ਉਹਨਾਂ ਨਾਲ ਨੀਰੂ ਹੀ ਨਜ਼ਰ ਆਵੇਗੀ । ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਫ਼ਿਲਮ ਦਾ ਐਲਾਨ ਕੀਤਾ ਹੈ ਜਿਸ ਦਾ ਨਾਂਅ ਹੈ ‘ਵਿਡੋ ਕਲੋਨੀ’ । ਇਸ ਫ਼ਿਲਮ ਦੀ ਡਾਇਰੈਕਸ਼ਨ ਅਤੇ ਲੇਖਕ ਸਮੀਪ ਕੰਗ ਕਰਨਗੇ ।ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ ਅਤੇ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ ।ਇਸ ਪੋਸਟਰ ਤੋਂ ਸਪੱਸ਼ਟ ਹੈ ਕਿ ਇਹ ਫ਼ਿਲਮ 84 ਦੇ ਦੰਗਿਆਂ ‘ਤੇ ਅਧਾਰਿਤ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network