ਇਸ ਵਜ੍ਹਾ ਕਰਕੇ ਸ਼ਹਿਨਾਜ਼ ਗਿੱਲ ’ਤੇ ਲੋਕ ਕਰ ਰਹੇ ਹਨ ਭੱਦੀਆਂ ਟਿੱਪਣੀਆਂ, ਸੋਸ਼ਲ ਮੀਡੀਆ ਕੀਤਾ ਜਾ ਰਿਹਾ ਹੈ ਟਰੋਲ

Written by  Rupinder Kaler   |  November 01st 2021 11:31 AM  |  Updated: November 01st 2021 11:40 AM

ਇਸ ਵਜ੍ਹਾ ਕਰਕੇ ਸ਼ਹਿਨਾਜ਼ ਗਿੱਲ ’ਤੇ ਲੋਕ ਕਰ ਰਹੇ ਹਨ ਭੱਦੀਆਂ ਟਿੱਪਣੀਆਂ, ਸੋਸ਼ਲ ਮੀਡੀਆ ਕੀਤਾ ਜਾ ਰਿਹਾ ਹੈ ਟਰੋਲ

Shehnaaz Gill  ਦਾ ਹਾਲ ਹੀ 'ਚ ਨਵਾਂ ਗਾਣਾ 'ਤੂੰ ਯਹੀਂ ਹੈ' ਰਿਲੀਜ਼ ਹੋਇਆ ਹੈ । ਇਸ ਗੀਤ ਰਾਹੀਂ ਸ਼ਹਿਨਾਜ਼ ਨੇ sidharth shukla ਨੂੰ ਸ਼ਰਧਾਂਜਲੀ ਦਿੱਤੀ ਹੈ । ਸ਼ਹਿਨਾਜ਼ ਦੇ ਕੁਝ ਪ੍ਰਸ਼ੰਸਕਾਂ ਨੂੰ ਉਸ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਹੈ । ਪਰ ਕੁਝ ਲੋਕ ਉਸ ਨੂੰ ਟਰੋਲ ਕਰਨ ਲੱਗੇ ਹਨ । ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸ਼ਹਿਨਾਜ਼ ਆਪਣਾ ਗਾਣਾ ਹਿੱਟ ਕਰਵਾਉਣ ਲਈ sidharth shukla ਦਾ ਨਾਂ ਵਰਤ ਰਹੀ ਹੈ । ਟਵਿਟਰ 'ਤੇ 'ਸਟਾਪ ਯੂਜ਼ਿੰਗ ਸਿਧਾਰਥ ਸ਼ੁਕਲਾ' ਵੀ ਟ੍ਰੈਂਡ ਕਰ ਰਿਹਾ ਹੈ। ਸ਼ਹਿਨਾਜ਼ ਤੋਂ ਇਲਾਵਾ ਉਸ ਨੇ ਗਾਇਕ ਅਤੇ ਅਦਾਕਾਰ ਅਮਿਤ ਟੰਡਨ ਤੇ ਵੀ ਭੱਦੀਆਂ ਟਿੱਪਣੀਆਂ ਕੀਤੀਆਂ ਹਨ ਕਿਉਂਕਿ ਅਮਿਤ ਨੇ ਕੁਝ ਦਿਨ ਪਹਿਲਾਂ ਹੀ ਸਿਧਾਰਥ ਦੇ ਗੀਤ 'ਦਿਲ ਕੋ ਕਰਾਰ ਆਇਆ' ਦੇ ਕਵਰ ਗੀਤ ਦਾ ਐਲਾਨ ਕੀਤਾ ਹੈ।

image of Tu Yaheen Hai (TRIBUTE) Sidharth Shukla - Shehnaaz Gill Pic Courtesy: Instagram

ਹੋਰ ਪੜ੍ਹੋ :

ਸ਼ਾਹਿਦ ਕਪੂਰ ਨੇ ਕੱਪੜੇ ਬਦਲਦੇ ਹੋਏ ਮੀਰਾ ਕਪੂਰ ਦੀ ਵੀਡੀਓ ਕੀਤੀ ਸ਼ੇਅਰ, ਗੁੱਸੇ ਵਿੱਚ ਲਾਲ ਹੋਈ ਮੀਰਾ

feature image of shehnaaz gill shared fist post for sidharth shukla Pic Courtesy: Instagram

Shehnaaz Gill  ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਟ੍ਰੋਲ ਹੁੰਦੇ ਦੇਖ ਉਨ੍ਹਾਂ ਦਾ ਦੋਸਤ ਅਲੀ ਗੋਨੀ ਸਾਹਮਣੇ ਆਇਆ। ਅਲੀ ਨੇ ਸ਼ਹਿਨਾਜ਼ ਦਾ ਖੁੱਲ੍ਹ ਕੇ ਸਮਰਥਨ ਕੀਤਾ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦਾ ਨਾਂ ਲੈ ਰਹੀ ਹੈ ਤਾਂ ਉਸ ਨੂੰ ਪੂਰਾ ਹੱਕ ਹੈ। ਇਕ ਟਵੀਟ 'ਚ ਅਲੀ ਗੋਨੀ ਨੇ ਲਿਖਿਆ, 'ਮੈਨੂੰ ਲੱਗਦਾ ਹੈ ਕਿ ਮੇਰੇ ਆਖ਼ਰੀ ਟਵੀਟ 'ਚ ਗਲਤ ਫਹਿਮੀ ਹੈ। ਸ਼ਰਧਾਂਜਲੀ ਦੇਣ ਲਈ ਸ਼ਹਿਨਾਜ਼ ਦਾ ਪੂਰਾ ਹੱਕ ਬਣਦਾ ਹੈ ਅਤੇ ਮੈਨੂੰ ਉਹ ਗੀਤ ਪਸੰਦ ਆਇਆ।

ਦੂਜਾ ਉਹ ਟਵੀਟ ਉਨ੍ਹਾਂ ਲੋਕਾਂ ਲਈ ਸੀ, ਜੋ ਡਰੈਗ ਆਨ ਕਰਦੇ ਹਨ। ਕਵਰ ਗੀਤਾਂ ਦੀਆਂ ਰੀਲਾਂ ਅਤੇ ਸਭ ਦੇ ਨਾਂ। ਜਿਸਦਾ ਉਸਨੇ ਟਵੀਟ ਵਿੱਚ ਜ਼ਿਕਰ ਕੀਤਾ... #ਸ਼ਾਂਤੀ। ਜੇਕਰ ਟਰੋਲ ਕਰਨ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੇ ਲਿਖਿਆ ਹੈ ਕਿ ਕਿਸੇ ਗਾਣੇ ਨੂੰ ਹਿੱਟ ਕਰਵਾਉਣ ਦਾ ਇਹ ਤਰੀਕਾ ਬਹੁਤ ਗਲਤ ਹੈ । ਕੁਝ ਲੋਕਾਂ ਨੇ ਕਿਹਾ ਹੈ ਕਿ ਸ਼ਰਧਾਂਜਲੀ ਦੇਣ ਦਾ ਇਹ ਤਰੀਕਾ ਕਿਹੜਾ ਤਰੀਕਾ ਹੈ । ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network