ਇਸ ਵਜ੍ਹਾ ਕਰਕੇ ਰਾਜ ਕੁਮਾਰ ਨੂੰ ਕਹਿੰਦੇ ਸਨ ਸਨਕੀ, ਅੱਖੜ, ਬੇਬਾਕ ਅਤੇ ਮੂੰਹ ਫੱਟ, ਜਾਣੋਂ ਦਿਲਚਸਪ ਕਿੱਸੇ

Written by  Rupinder Kaler   |  August 04th 2021 03:11 PM  |  Updated: August 04th 2021 03:11 PM

ਇਸ ਵਜ੍ਹਾ ਕਰਕੇ ਰਾਜ ਕੁਮਾਰ ਨੂੰ ਕਹਿੰਦੇ ਸਨ ਸਨਕੀ, ਅੱਖੜ, ਬੇਬਾਕ ਅਤੇ ਮੂੰਹ ਫੱਟ, ਜਾਣੋਂ ਦਿਲਚਸਪ ਕਿੱਸੇ

ਰਾਜ ਕੁਮਾਰ ਅਪਣੇ ਦੌਰ ਦੇ ਉਹ ਅਦਾਕਾਰ ਸਨ, ਜਿਹੜੇ ਵਿਲੇਨ ਤੇ ਹਮੇਸ਼ਾ ਹਾਵੀ ਰਹਿੰਦੇ ਹਨ । ਰਾਜ ਕੁਮਾਰ ਅਸਲ ਜ਼ਿੰਦਗੀ ਵਿੱਚ ਮਜ਼ਾਕੀਆ, ਸਪੱਸ਼ਟ ਅਤੇ ਹਾਜ਼ਰ ਜਵਾਬ ਸਨ । ਜੰਜ਼ੀਰ ਫ਼ਿਲਮ ਨੇ ਅਮਿਤਾਬ ਬੱਚਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਫ਼ਿਲਮ ਲਈ ਅਮਿਤਾਬ ਡਾਇਰੈਕਟਰ ਪ੍ਰਕਾਸ਼ ਮਹਿਰਾ ਦੀ ਪਹਿਲੀ ਪਸੰਦ ਨਹੀਂ ਸਨ । ਪ੍ਰਕਾਸ਼ ਮਹਿਰਾ ਰਾਜ ਕੁਮਾਰ ਨੂੰ ਇਸ ਫ਼ਿਲਮ ਵਿੱਚ ਲੈਣਾ ਚਾਹੁੰਦੇ ਸਨ । ਉਹ ਰਾਜ ਕੁਮਾਰ ਕੋਲ ਫ਼ਿਲਮ ਦੀ ਕਹਾਣੀ ਲੈ ਕੇ ਪਹੁੰਚੇ ਸਨ । ਪਰ ਰਾਜ ਕੁਮਾਰ ਨੇ ਅਜਿਹਾ ਜਵਾਬ ਦਿੱਤਾ ਕਿ ਪ੍ਰਕਾਸ਼ ਮਹਿਰਾ ਲਾਜਵਾਬ ਹੋ ਗਏ ।

Pic Courtesy: Instagram

ਹੋਰ ਪੜ੍ਹੋ :

ਇਸ ਗੀਤ ਦੇ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਇੰਡਸਟਰੀ ‘ਚ ਬਣੀ ਸੀ ਪਛਾਣ, ਜਾਣੋ ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਬਾਰੇ

Pic Courtesy: Instagram

ਰਾਜ ਕੁਮਾਰ ਨੇ ਪ੍ਰਕਾਸ਼ ਮਹਿਰਾ ਨੂੰ ਕਿਹਾ ਸੀ 'ਤੇਰੇ ਕੋਲੋ ਬਿਜਨੋਰੀ ਤੇਲ ਦੀ ਬਦਬੂ ਆ ਰਹੀ ਹੈ, ਮੈਂ ਤੇਰੇ ਨਾਲ ਫ਼ਿਲਮ ਕਰਨਾ ਤਾਂ ਦੂਰ, ਤੇਰੇ ਨਾਲ ਇੱਕ ਮਿੰਟ ਵੀ ਖੜਾ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ' ਇਸੇ ਗੱਲ ਕਰਕੇ ਜੰਜ਼ੀਰ ਵਿੱਚ ਰਾਜ ਕੁਮਾਰ ਦੀ ਥਾਂ ਤੇ ਅਮਿਤਾਬ ਬੱਚਨ ਸਨ । ਰਾਜ ਕੁਮਾਰ ਵਿੱਚ ਕੁਝ ਮਜ਼ੇਦਾਰ ਆਦਤਾਂ ਵੀ ਸਨ । ਉਹ ਆਪਣੇ ਸਾਥੀ ਕਲਾਕਾਰਾਂ ਨੂੰ ਕਦੇ ਵੀ ਨਾਂਅ ਨਾਲ ਨਹੀਂ ਸਨ ਬੁਲਾਉਂਦੇ, ਜਿਵੇਂ ਜਤਿੰਦਰ ਨੂੰ ਧਰਮਿੰਦਰ ਤੇ ਧਰਮਿੰਦਰ ਨੂੰ ਜਤਿੰਦਰ ਕਹਿੰਦੇ ਸਨ ।

ਇੱਕ ਵਾਰ ਕਿਸੇ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਹਿੰਦੇ ਹਨ ਤਾਂ ਉਹਨਾਂ ਦਾ ਜਵਾਬ ਸੀ 'ਰਜਿੰਦਰ ਜਾਂ ਧਰਮਿੰਦਰ ਜਾਂ ਜਤਿੰਦਰ ਜਾਂ ਬਾਂਦਰ ਕੀ ਫਰਕ ਪੈਂਦਾ ਹੈ ! ਰਾਜਕੁਮਾਰ ਲਈ ਸਭ ਬਰਾਬਰ ਹਨ ।' ਰਾਜ ਕੁਮਾਰ ਦਾ ਇੱਕ ਕਿੱਸਾ ਭੱਪੀ ਲਹਿਰੀ ਨਾਲ ਵੀ ਜੁੜਿਆ ਹੋਇਆ ਹੈ । ਸਭ ਜਾਣਦੇ ਹਨ ਕਿ ਭੱਪੀ ਲਹਿਰੀ ਨੂੰ ਗਹਿਣੇ ਪਾਉਣ ਦਾ ਫੋਬੀਆ ਹੈ । ਇਸ ਸਭ ਦੇ ਚਲਦੇ ਭੱਪੀ ਲਹਿਰੀ ਰਾਜ ਕੁਮਾਰ ਨੂੰ ਇੱਕ ਪਾਰਟੀ ਵਿੱਚ ਮਿਲੇ ਸਨ । ਰਾਜ ਕੁਮਾਰ ਨੇ ਉਹਨਾਂ ਨੂੰ ਦੇਖਦੇ ਹੀ ਕਿਹਾ 'ਵਾਹ ਸ਼ਾਨਦਾਰ ਇੱਕ ਤੋਂ ਵੱਧ ਇੱਕ ਗਹਿਣੇ, ਬਸ ਮੰਗਲ ਸੂਤਰ ਦੀ ਕਮੀ ਹੈ ।' ਰਾਜ ਕੁਮਾਰ ਦਾ ਗੋਵਿੰਦਾ ਨਾਲ ਵੀ ਇੱਕ ਮਜ਼ੇਦਾਰ ਕਿੱਸਾ ਹੈ ।

ਦੋਵੇਂ ਜੰਗਬਾਜ਼ ਫ਼ਿਲਮ ਦੀ ਸ਼ੂਟਿੰਗ ਵਿੱਚ ਪਹੁੰਚੇ ਹੋਏ ਸਨ । ਗੋਵਿੰਦਾ ਨੇ ਜਿਹੜੀ ਸ਼ਰਟ ਪਹਿਨੀ ਹੋਈ ਸੀ ਉਸ ਨੂੰ ਦੇਖ ਕੇ ਰਾਜ ਕੁਮਾਰ ਉਸ ਦੀ ਤਾਰੀਫ ਕਰਨ ਲੱਗ ਗਏ ਸਨ । ਜਿਸ ਤੇ ਗੋਵਿੰਦਾ ਨੇ ਕਿਹਾ 'ਸਰ ਇਹ ਸ਼ਰਟ ਤੁਹਾਨੂੰ ਏਨੀਂ ਹੀ ਪਸੰਦ ਹੈ ਤਾਂ ਇਸ ਨੂੰ ਤੁਸੀਂ ਰੱਖ ਲਵੋ' ਰਾਜ ਕੁਮਾਰ ਨੇ ਸ਼ਰਟ ਲੈ ਲਈ ਦੋ ਦਿਨ ਬਾਅਦ ਗੋਵਿੰਦਾ ਨੇ ਉਸੇ ਸ਼ਰਟ ਦਾ ਰੁਮਾਲ ਰਾਜ ਕੁਮਾਰ ਦੀ ਜੇਬ ਵਿੱਚ ਦੇਖਿਆ ਸੀ । 1968 ਵਿੱਚ ਫ਼ਿਲਮ ਆਂਖੇ ਆਈ ਸੀ ਇਹ ਫ਼ਿਲਮ ਰਾਮਾਨੰਦ ਸਾਗਰ ਨੇ ਡਾਇਰੈਕਟ ਕੀਤੀ ਸੀ ਜਦੋਂ ਕਿ ਫ਼ਿਲਮ ਦੇ ਹੀਰੋ ਧਰਮਿੰਦਰ ਸਨ ।

ਪਰ ਰਾਮਾਨੰਦ ਸਾਗਰ ਇਸ ਫ਼ਿਲਮ ਲਈ ਰਾਜ ਕੁਮਾਰ ਨੂੰ ਲੈਣਾ ਚਾਹੁੰਦੇ ਸਨ । ਰਾਮਾਨੰਦ ਸਾਗਰ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨੇ ਫ਼ਿਲਮ ਦੀ ਕਹਾਣੀ ਰਾਜ ਕੁਮਾਰ ਨੂੰ ਸੁਣਾਈ । ਇਸ ਦੌਰਾਨ ਰਾਜ ਕੁਮਾਰ ਨੇ ਆਪਣੇ ਪਾਲਤੂ ਕੁੱਤੇ ਨੂੰ ਬੁਲਾਇਆ ਤੇ ਉਸ ਨੂੰ ਪੁੱਛਣ ਲੱਗੇ ਕਿ ਉਹ ਇਸ ਫ਼ਿਲਮ ਵਿੱਚ ਕੰਮ ਕਰੇਗਾ। ਕੁੱਤੇ ਦੇ ਹਿੱਲ ਜੁਲ ਨਾ ਕਰਨ ਤੇ ਰਾਜ ਕੁਮਾਰ ਨੇ ਰਾਮਾਨੰਦ ਸਾਗਰ ਨੂੰ ਕਿਹਾ 'ਵੇਖਿਆ ਇਹ ਰੋਲ ਮੇਰਾ ਕੁੱਤਾ ਵੀ ਨਹੀ ਕਰਨਾ ਚਾਹੁੰਦਾ' ਰਾਮਾਨੰਦ ਸਾਗਰ ਉੱਥੋਂ ਚੁੱਪ ਕਰਕੇ ਚਲੇ ਗਏ । ਇਸ ਤੋਂ ਬਾਅਦ ਦੋਹਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network