ਇਸ ਵਜ੍ਹਾ ਕਰਕੇ ਰਾਖੀ ਸਾਵੰਤ ਨੂੰ ਪਰਿਵਾਰ ਨੇ ਉਸ ਦੇ ਪਿਤਾ ਦੇ ਸਸਕਾਰ ਨਹੀਂ ਸੀ ਕੀਤਾ ਸ਼ਾਮਿਲ

written by Rupinder Kaler | July 06, 2021

ਰਾਖੀ ਸਾਵੰਤ ਏਨੀਂ ਦਿਨੀਂ ਇੱਕ ਪੁਰਾਣੇ ਵਿਵਾਦ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਦਰਅਸਲ ਹਾਲ ਹੀ ਵਿੱਚ ਰਾਖੀ ਨੇ ਇੱਕ ਇੰਟਰਵਿਊ ਦਿੱਤਾ ਹੈ । ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਸ ਦਿਨ ਉਸ ਦੀ ਮਾਂ ਨੂੰ ਮੀਕਾ ਨਾਲ ਹੋਈ ਕੰਟਰੋਵਰਸੀ ਦਾ ਪਤਾ ਲੱਗਿਆ ਸੀ ਉਸ ਦਿਨ ਮੇਰੀ ਮਾਂ ਨੇ ਮੇਰੇ ਮਰਨ ਦੀ ਦੁਆ ਕੀਤੀ ਸੀ ।

rakhi sawant Pic Courtesy: Instagram
ਹੋਰ ਪੜ੍ਹੋ : ਜੈਜ਼ੀ ਬੀ ਨੂੰ ਗੋਲਡ ਮੈਡਲ ਨਾਲ ਕੀਤਾ ਗਿਆ ਸਨਮਾਨਿਤ, ਵੀਡੀਓ ਸ਼ੇਅਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ
Pic Courtesy: Instagram
ਰਾਖੀ ਨੇ ਦੱਸਿਆ ਕਿ ਇਸ ਵਿਵਾਦ ਤੋਂ ਬਾਅਦ ਮੇਰੇ ਚਾਚੇ ਤੇ ਪਰਿਵਾਰ ਦੇ ਹੋਰ ਲੋਕਾਂ ਨੂੰ ਲੱਗਿਆ ਕਿ ਮੈਂ ਗਲਤ ਸੰਗਤ ਵਿੱਚ ਪੈ ਗਈ ਹਾਂ । ਇਸ ਵਜ੍ਹਾ ਕਰਕੇ ਉਹਨਾਂ ਨੇ ਮੇਰੇ ਨਾਲ ਗੱਲ ਕਰਨਾ ਛੱਡ ਦਿੱਤਾ ।
Pic Courtesy: Instagram
ਇੱਥੋਂ ਤੱਕ ਕਿ ਮੈਨੂੰ ਪਿਤਾ ਦੇ ਸਸਕਾਰ ਦੌਰਾਨ ਵੀ ਨਹੀਂ ਬੁਲਾਇਆ ਗਿਆ । ਰਾਖੀ ਨੇ ਦੱਸਿਆ ਕਿ ਅੱਜ ਮੇਰੀ ਮਾਂ ਮੇਰੇ ਕੋਲ ਹੈ ਪਰ ਇੱਕ ਸਮਾਂ ਸੀ ਜਦੋਂ ਉਹ ਮੇਰੇ ਤੋਂ ਦੁਖੀ ਸੀ । ਇੱਕ ਸਮਾਂ ਏਵੇਂ ਦਾ ਵੀ ਸੀ ਜਦੋਂ ਮਾਂ ਮੇਰੇ ਵਿਵਾਦਾਂ ਤੋਂ ਤੰਗ ਆ ਕੇ ਕਹਿੰਦੀ ਸੀ ਕਿ ਕਾਸ਼ ਤੂੰ ਪੈਦਾ ਹੁੰਦੇ ਹੀ ਮਰ ਜਾਂਦੀ ।

0 Comments
0

You may also like