ਇਸ ਵਜ੍ਹਾ ਕਰਕੇ ਸਾਰਾ ਅਲੀ ਖ਼ਾਨ ਕਰੀਨਾ ਕਪੂਰ ਨੂੰ ਨਹੀਂ ਕਹਿੰਦੀ ਮਾਂ !

written by Rupinder Kaler | January 22, 2021

ਸੈਫ ਅਲੀ ਖਾਨ ਤੇ ਉਹਨਾਂ ਦੀ ਪਤਨੀ ਕਰੀਨਾ ਕਪੂਰ ਇੱਕ ਵਾਰ ਫਿਰ ਮਾਤਾ ਪਿਤਾ ਬਣਨ ਜਾ ਰਹੇ ਹਨ । ਇਸ ਤੋਂ ਪਹਿਲਾਂ ਸੈਫ ਅਲ਼ੀ ਖਾਨ ਦੇ ਤਿੰਨ ਬੱਚੇ ਹਨ । ਸੈਫ ਦੇ ਪਹਿਲੀ ਪਤਨੀ ਅੰਮ੍ਰਿਤਾ ਤੋਂ ਦੋ ਬੱਚੇ ਹਨ, ਜਦੋਂ ਕਿ ਕਰੀਨਾ ਦਾ ਇੱਕ ਬੇਟਾ ਤੈਮੂਰ ਹੈ । ਇਸ ਸਭ ਦੇ ਚਲਦੇ ਅਕਸਰ ਲੋਕ ਸੋਚਦੇ ਹਨ ਕਿ ਕਰੀਨਾ ਕਪੂਰ ਦਾ ਰਿਸ਼ਤਾ ਅੰਮ੍ਰਿਤਾ ਦੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਹੋਵੇਗਾ । sara-ali-khan ਹੋਰ ਪੜ੍ਹੋ ਨਹੀਂ ਰਹੇ ਭਜਨ ਸਮਰਾਟ ਨਰਿੰਦਰ ਚੰਚਲ, ਮਾਸਟਰ ਸਲੀਮ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਸ਼ਰਧਾਂਜਲੀ ਗਾਇਕ ਭੁਪਿੰਦਰ ਗਿੱਲ, ਨਛੱਤਰ ਗਿੱਲ ਤੇ ਜੈਲੀ ਨੇ ਕਿਸਾਨ ਮੋਰਚੇ ਵਿੱਚ ਪਹੁੰਚ ਕੇ ਕੀਤੀ ਲੰਗਰ ਦੀ ਸੇਵਾ ਇਸ ਸਭ ਦਾ ਖੁਲਾਸਾ ਸਾਰਾ ਅਲੀ ਖ਼ਾਨ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ ਕਰਨ ਜੌਹਰ ਦੇ ਸ਼ੋਅ 'ਤੇ ਸਾਰਾ ਅਲੀ ਖਾਨ ਨੇ ਕਿਹਾ ਸੀ,' ਜੇ ਮੈਂ ਕਰੀਨਾ ਨੂੰ ਕਦੇ ਛੋਟੀ ਮਾਂ ਕਹਿੰਦੀ ਤਾਂ ਉਹ ਘਬਰਾਏਗੀ ਤੇ ਹੈਰਾਨ ਹੋਏਗੀ। ਅਜਿਹੇ ਵਿੱਚ ਮੈਂ ਕਰੀਨਾ ਕਪੂਰ ਨੂੰ ਸਿਰਫ ਕਰੀਨਾ ਬੋਲਦੀ ਹਾਂ।’ sara-ali-khan ਸਾਰਾ ਅਲੀ ਖਾਨ ਨੇ ਕਰੀਨਾ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਸੀ ਕਿ 'ਉਹ ਮੇਰੇ ਲਈ ਪਿਤਾ ਦੀ ਪਤਨੀ ਵਰਗੀ ਹੈ। ਉਹ ਮੇਰੇ ਦੋਸਤ ਵਰਗੀ ਹੈ, ਪਰ ਇਸ ਤੋਂ ਵੱਧ ਉਹ ਪਿਤਾ ਦੀ ਪਤਨੀ ਹੈ। ਮੈਂ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ ਤੇ ਜਾਣਦੀ ਹਾਂ ਕਿ ਮੇਰੇ ਪਿਤਾ ਉਸ ਨਾਲ ਖੁਸ਼ ਹਨ। ਅਸੀਂ ਇਕੋ ਪੇਸ਼ੇ ਨਾਲ ਸਬੰਧਤ ਹਾਂ ਤੇ ਇਕੋ ਦੁਨੀਆ ਹਾਂ'।

0 Comments
0

You may also like