ਇਸ ਵਜ੍ਹਾ ਕਰਕੇ ਸੁੱਖਨ ਵਰਮਾ ਆਪਣੇ ਵੱਡੇ ਭਰਾ ਪਰਮੀਸ਼ ਵਰਮਾ ਦੇ ਵਿਆਹ ਵਿੱਚ ਨਹੀਂ ਹੋਏ ਸ਼ਾਮਿਲ

written by Lajwinder kaur | October 26, 2021

ਪੰਜਾਬੀ ਕਲਾਕਾਰ ਪਰਮੀਸ਼ ਵਰਮਾ (parmish verma) ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਪੰਜਾਬੀ ਇੰਡਸਟਰੀ ‘ਚ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਹਾਲ ਹੀ ‘ਚ ਪਰਮੀਸ਼ ਵਰਮਾ ਜੋ ਕਿ ਵਿਆਹ ਦੇ ਬੰਧਨ ‘ਚ ਬੱਝੇ ਹਨ। ਉਨ੍ਹਾਂ ਦਾ ਵਿਆਹ ਬਹੁਤ ਹੀ ਧੂਮ ਧਾਮ ਦੇ ਨਾਲ ਕੈਨੇਡਾ ਵਿਖੇ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਪਰ ਇਸ ਦੌਰਾਨ ਪਰਮੀਸ਼ ਵਰਮਾ ਦਾ ਛੋਟਾ ਭਰਾ ਸੁੱਖਨ ਵਰਮਾ ਪੂਰੇ ਵਿਆਹ ਵਿੱਚ ਨਜ਼ਰ ਨਹੀਂ ਆਏ। ਹਰ ਕੋਈ ਇਹੀ ਜਾਨਣਾ ਚਾਹੁੰਦਾ ਸੀ, ਸੁੱਖਨ ਵਰਮਾ ਵਿਆਹ ਕਿਉਂ ਨਹੀਂ ਨਜ਼ਰ ਆਇਆ।

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

image source- instagram

ਸੁੱਖਨ ਵਰਮਾ (Sukhan Verma) ਇਸ ਕਰਕੇ ਆਪਣੇ ਵੱਡੇ ਭਰਾ ਦੇ ਵਿਆਹ ਚ ਸ਼ਾਮਿਲ ਨਹੀਂ ਸੀ ਹੋ ਪਾਏ, ਕਿਉਂਕਿ ਸੁੱਖਨ ਵਰਮਾ ਕੋਵਿਡ-19 ਦੀ ਲਪੇਟ ‘ਚ ਆ ਗਏ ਸੀ। ਸੁੱਖਨ ਨੇ ਪੋਸਟ ਪਾ ਕੇ ਲਿਖਿਆ ਹੈ- ਬਹੁਤ ਬਹੁਤ ਮੁਬਾਰਕਾਂ ਵੀਰੇ....ਰੱਬ ਕਰੇ ਇਹ ਨਵੀਂ ਸ਼ੁਰੂਆਤ...ਤੁਹਾਡੀ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਲੈ ਕੇ ਆਵੇ...ਕੋਵਿਡ ਨੇ ਤੁਹਾਡਾ ਵਿਆਹ ਨਹੀਂ ਦੇਖਣ ਦਿੱਤਾ ਪਰ ਮੇਰੀ ਜ਼ਿੰਦਗੀ ਵਿੱਚ ਇਸ ਤੋਂ ਵੱਡਾ ਖੁਸ਼ੀ ਦਾ ਦਿਨ ਹਲੇ ਤੱਕ ਨਹੀਂ ਆਇਆ...ਕੈਨੇਡਾ ਦਾ ਵੀਜ਼ਾ ਵੀ on arrival ਹੁੰਦਾ ਤਾਂ ਉੱਥੇ ਨੱਚ ਨੱਚ ਕਮਲੇ ਹੋ ਜਾਣਾ ਸੀ...ਪਰ ਕੋਈ ਨਾ ਜਲਦੀ ਇੰਡੀਆ ਆ ਜਾਓ...ਸਾਡੀਆਂ ਤਿਆਰੀਆਂ ਨੇ..ਡੀਜੇ ਰੈਡੀ ਆ’। ਇਸ ਪੋਸਟ ਉੱਤੇ ਪਰਮੀਸ਼ ਵਰਮਾ ਨੇ ਵੀ ਰਿਪਲਾਈ ਕੀਤਾ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

inside image of comments of sukhan verma image source- instagram

ਪਰਮੀਸ਼ ਨੇ ਕਮੈਂਟ ‘ਚ ਲਿਖਿਆ ਹੈ- ਲਵ ਯੂ ਸੁੱਖਨ, We missed you with every heartbeat, something’s aren’t under our control...ਬਸ ਆਇਆ ਲੈ, ਕੈਂਮ ਰਹੋ, ਇੰਡੀਆ ਡਬਲ ਇਨਜੁਆਏ ਕਰਾਂਗੇ । ਸੁਣਿਆ @laddi_chahal ਨੇ ਸੂਟ ਫਿਟਿੰਗ ਆਲੇ ਬਣਵਾਏ ਨੇ’ । ਇਸ ਪੋਸਟ ਉੱਤੇ ਕਈ ਹੋਰ ਕਲਾਕਾਰ ਦੇ ਕਮੈਂਟ ਵੀ ਆਏ ਨੇ। ਦੱਸ ਦਈਏ ਪਰਮੀਸ਼ ਵਰਮਾ ਵੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੇ ਨੇ । ਉਨ੍ਹਾਂ ਨੇ ਸੁੱਖਨ ਦੇ ਨਾਂਅ ਦਾ ਟੈਟੂ ਆਪਣੀ ਖੱਬੀ ਬਾਂਹ ‘ਤੇ ਗੁੰਦਵਾਇਆ ਹੋਇਆ ਹੈ । ਜੇ ਗੱਲ ਕਰੀਏ ਸੁੱਖਨ ਵਰਮਾ ਦੀ ਤਾਂ ਉਹ ਬਤੌਰ ਡਾਇਰੈਕਟਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਉਹ ਪਰਮੀਸ਼ ਵਰਮਾ ਫ਼ਿਲਮਜ਼ ਨੂੰ ਵੀ ਸੰਭਾਲਦੇ ਨੇ ।

 

 

View this post on Instagram

 

A post shared by Sukhan Verma (@sukhanvermaofficial)

You may also like