ਇਸ ਵਜ੍ਹਾ ਕਰਕੇ ਹੀਰੋ ਵਿਦਯੁਤ ਜਾਮਵਾਲ ਨੇ ਰੱਖਿਆ ਸੀ ਆਪਣੀ ਮੰਗਣੀ ਨੂੰ ਰਾਜ

written by Lajwinder kaur | September 13, 2021

ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ Vidyut Jammwal ਜਿਨ੍ਹਾਂ ਨੂੰ ਕਮਾਂਡੋ ਹੀਰੋ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ । ਜੀ ਹਾਂ ਆਪਣੇ ਐਕਸ਼ਨ ਦੇ ਨਾਲ ਹਰ ਇੱਕ ਨੂੰ ਹੈਰਾਨ ਕਰਨ ਵਾਲੇ ਐਕਟਰ ਵਿਦਯੁਤ ਨੇ ਆਪਣੀ ਮੰਗਣੀ ਵੀ ਕਮਾਂਡੋ ਸਟਾਈਲ ਦੇ ਨਾਲ ਕੀਤੀ ਹੈ।

inside image of vidyut jammwal with her finace Image Source: instagram

ਹੋਰ ਪੜ੍ਹੋ : ‘ਪਿਆਰ ਤੇ ਦੋਸਤੀ’ ਦੇ ਵਿਚਕਾਰ ਫਸੇ ਸਰਗੁਣ ਮਹਿਤਾ ਤੇ ਐਮੀ ਵਿਰਕ, ਦਿਲਾਂ ਨੂੰ ਛੂਹ ਰਿਹਾ ਹੈ ‘ਕਿਸਮਤ-2’ ਦਾ ਟ੍ਰੇਲਰ

ਜੀ ਹਾਂ ਉਨ੍ਹਾਂ ਨੇ ਫੈਸ਼ਨ ਡਿਜ਼ਾਈਨਰ ਨੰਦਿਤਾ ਮਹਿਤਾਨੀ Nandita Mahtaniਨਾਲ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮੰਗਣੀ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਮੰਗੇਤਰ ਦੇ ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ।

inside image of vidyut jammwal Image Source: instagram

ਵਿਦਯੁਤ, ਜੋ ਕਿ ਆਰਮੀ ਪਰਿਵਾਰ ਨਾਲ ਸੰਬੰਧਤ ਰੱਖਦੇ ਨੇ ਇੱਕ ਖਾਸ ਤਰੀਕੇ ਨਾਲ ਆਪਣੀ ਮੰਗੇਤਰ ਨੂੰ ਪ੍ਰਪੋਜ਼ ਕਰਨ ਦਾ ਫੈਸਲਾ ਕੀਤਾ ਅਤੇ ਉਹ ਆਗਰਾ ਦੇ ਕੋਲ ਸਥਿਤ ਇੱਕ ਫੌਜੀ ਕੈਂਪ ਵਿੱਚ ਪਹੁੰਚਿਆ ਅਤੇ ਉੱਥੇ ਉਸਨੇ ਰਿੰਗ ਪਹਿਨੀ ਜਦੋਂ ਉਹ 150 ਵਰਗ ਲੰਬੀ ਦੀਵਾਰ ਤੋਂ ਰੈਪਲਿੰਗ ਕਰਦੇ ਹੋਏ ਉਪਰ ਵੱਲ ਚੜ੍ਹ ਰਹੇ ਸੀ। ਦੱਸ ਦਈਏ ਦੋਵਾਂ ਨੇ ਇੱਕ ਸਤੰਬਰ ਨੂੰ ਮੰਗਣੀ ਕਰ ਲਈ ਸੀ। ਪਰ ਕਿਸੇ ਖ਼ਾਸ ਸਖ਼ਸ਼ ਦੇ ਇਸ ਦੁਨੀਆ ਤੋਂ ਚੱਲੇ ਜਾਣ ਕਰਕੇ ਉਨ੍ਹਾਂ ਨੇ ਆਪਣੀ ਮੰਗਣੀ ਦਾ ਐਲਾਨ ਨਹੀਂ ਸੀ ਕੀਤਾ। ਜੀ ਹਾਂ ਉਨ੍ਹਾਂ ਦੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੇ ਅਚਾਨਕ ਇਸ ਤਰ੍ਹਾਂ ਚੱਲੇ ਜਾਣ ਕਰਕੇ ਉਹ ਸਦਮੇ' ਚ ਸੀ। ਜਿਸ ਕਰਕੇ ਕੋਈ ਦਿਨਾਂ ਤੋਂ ਬਾਅਦ ਅੱਜ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਪਾ ਕੇ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਧਾਈ ਦੇ ਰਹੇ ਨੇ।

ਹੋਰ ਪੜ੍ਹੋ : ਜਪਜੀ ਖਹਿਰਾ ਨੇ ‘ਬੰਦ ਦਰਵਾਜ਼ੇ’ ਗੀਤ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

45 ਸਾਲ ਦੀ ਨੰਦਿਤਾ ਮਹਤਾਨੀ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ ਜੋ ਡੀਨੋ ਮੋਰੀਆ ਦੇ ਨਾਲ ਪਲੇਗ੍ਰਾਉਂਡ ਨਾਮ ਦੀ ਇੱਕ ਕੰਪਨੀ ਚਲਾਉਂਦੀ ਹੈ। ਦੱਸ ਦਈਏ ਵਿਦਯੁਤ ਏਨੀਂ ਦਿਨੀਂ ‘ਖ਼ੁਦਾ ਹਾਫ਼ਿਜ਼: ਚੈਪਟਰ-2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਨੇ।

0 Comments
0

You may also like