ਇਸ ਅੰਗਰੇਜ਼ ਬੱਚੇ ਦੇ ਮੂੰਹੋਂ ‘ਉੜਾ ਐੜਾ’ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਇਸ ਦੇ ਫੈਨ, ਦੇਖੋ ਵੀਡੀਓ

written by Lajwinder kaur | June 06, 2019

ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਜਿਸ ਨੇ ਆਪਣੇ ਰੰਗ ‘ਚ ਦੁਨੀਆ ਨੂੰ ਰੰਗ ਲਿਆ ਹੈ। ਜਿਸ ਦੇ ਚੱਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਅੰਗਰੇਜ਼ ਬੱਚਾ ਬਹੁਤ ਸੋਹਣੀ ਪੰਜਾਬੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਉਹ ਪੰਜਾਬੀ ਦੀ ਵਰਣਨਮਾਲਾ ਦੇ ਅੱਖਰਾਂ ਤੋਂ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਬੋਲ ਕੇ ਦੱਸ ਰਿਹਾ ਹੈ। ਜਿਵੇਂ ਉੜੇ ਤੋਂ ਊਂਠ ਆਦਿ ਸਾਰੇ ਹੀ ਅੱਖਰਾਂ ਦੇ ਸ਼ਬਦਾਂ ਨੂੰ ਦੱਸ ਰਿਹਾ ਹੈ।  

 
View this post on Instagram
 

Jaden Harrison

A post shared by Rupinder Harrison (@rupinderharrison) on

ਹੋਰ ਵੇਖੋ:ਢਿੱਡ ਭਰਨ ਲਈ ਇਹ ਛੋਟਾ ਬੱਚਾ ਵਜਾਉਂਦਾ ਹੈ ਢੋਲਕੀ, ਪਰ ਬੱਚੇ ਦਾ ਇਹ ਹੁਨਰ ਪਾਉਂਦਾ ਹੈ ਵੱਡਿਆਂ ਨੂੰ ਮਾਤ, ਦੇਖੋ ਵਾਇਰਲ ਵੀਡੀਓ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅੱਜ-ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਤੋਂ ਦੂਰ ਰੱਖਦੇ ਹਨ। ਇਸ ਬੱਚੇ ਤੋਂ ਪੰਜਾਬੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਆਪਣੀ ਜੜ੍ਹਾਂ ਤੋਂ ਦੂਰ ਨਹੀਂ ਕਰਨਾ ਚਾਹੀਦਾ ਹੈ ਸਗੋਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਣਾ ਚਾਹੀਦਾ ਹੈ।

0 Comments
0

You may also like