ਵਿਦੇਸ਼ੀਆਂ ਨੂੰ ਭੰਗੜਾ ਪਾਉਂਦੇ ਹੋਏ ਤਾਂ ਬਹੁਤ ਵਾਰੀ ਦੇਖਿਆ ਹੋਣਾ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧਾ ਪਾ ਕੇ ਕਰਵਾਈ ਬੱਲੇ-ਬੱਲੇ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਦੇਖੋ ਵੀਡੀਓ

Written by  Lajwinder kaur   |  December 03rd 2019 05:34 PM  |  Updated: December 03rd 2019 05:34 PM

ਵਿਦੇਸ਼ੀਆਂ ਨੂੰ ਭੰਗੜਾ ਪਾਉਂਦੇ ਹੋਏ ਤਾਂ ਬਹੁਤ ਵਾਰੀ ਦੇਖਿਆ ਹੋਣਾ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧਾ ਪਾ ਕੇ ਕਰਵਾਈ ਬੱਲੇ-ਬੱਲੇ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਦੇਖੋ ਵੀਡੀਓ

ਪੰਜਾਬੀ ਗੀਤਾਂ ਦੀ ਗੱਲ ਹੀ ਵੱਖਰੀ ਹੈ, ਪੰਜਾਬੀਆਂ ਦੇ ਨਾਲ ਵਿਦੇਸ਼ੀ ਲੋਕਾਂ ਨੂੰ ਵੀ ਪੰਜਾਬੀ ਗਾਣੇ ਖ਼ੂਬ ਪਸੰਦ ਆਉਂਦੇ ਨੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਇੰਟਰਨੈੱਟ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ। ਜੀ ਹਾਂ ਇੱਕ ਵਿਦੇਸ਼ੀ ਜੋ ਕਿ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਦੇ ਮਸ਼ਹੂਰ ਗੀਤ ‘ਆਓ ਗਿੱਧਾ’ ਉੱਤੇ ਜੰਮ ਕੇ ਗਿੱਧਾ ਪਾਉਂਦੇ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕੈਨੇਡਾ ਦਾ ਦੱਸਿਆ ਜਾ ਰਿਹਾ ਹੈ।

ਹੋਰ ਵੇਖੋ:ਰਾਜਪੁਰਾ ਤੋਂ ਆਏ ਇਸ ਫੈਨ ਨੇ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਕਈ ਵਿਦੇਸ਼ੀਆਂ ਨੂੰ ਪੰਜਾਬੀ ਗੀਤਾਂ ਉੱਤੇ ਭੰਗੜੇ ਪਾਉਂਦੇ ਹੋਏ ਕਈ ਵਾਰ ਦੇਖਿਆ ਹੈ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧੇ ਦੇ ਨਾਲ ਰੰਗ ਹੀ ਬੰਨ ਦਿੱਤੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network