Advertisment

ਵਿਦੇਸ਼ੀਆਂ ਨੂੰ ਭੰਗੜਾ ਪਾਉਂਦੇ ਹੋਏ ਤਾਂ ਬਹੁਤ ਵਾਰੀ ਦੇਖਿਆ ਹੋਣਾ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧਾ ਪਾ ਕੇ ਕਰਵਾਈ ਬੱਲੇ-ਬੱਲੇ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਦੇਖੋ ਵੀਡੀਓ

author-image
By Lajwinder kaur
New Update
ਵਿਦੇਸ਼ੀਆਂ ਨੂੰ ਭੰਗੜਾ ਪਾਉਂਦੇ ਹੋਏ ਤਾਂ ਬਹੁਤ ਵਾਰੀ ਦੇਖਿਆ ਹੋਣਾ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧਾ ਪਾ ਕੇ ਕਰਵਾਈ ਬੱਲੇ-ਬੱਲੇ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਦੇਖੋ ਵੀਡੀਓ
Advertisment
ਪੰਜਾਬੀ ਗੀਤਾਂ ਦੀ ਗੱਲ ਹੀ ਵੱਖਰੀ ਹੈ, ਪੰਜਾਬੀਆਂ ਦੇ ਨਾਲ ਵਿਦੇਸ਼ੀ ਲੋਕਾਂ ਨੂੰ ਵੀ ਪੰਜਾਬੀ ਗਾਣੇ ਖ਼ੂਬ ਪਸੰਦ ਆਉਂਦੇ ਨੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਇੰਟਰਨੈੱਟ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ। ਜੀ ਹਾਂ ਇੱਕ ਵਿਦੇਸ਼ੀ ਜੋ ਕਿ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਦੇ ਮਸ਼ਹੂਰ ਗੀਤ ‘ਆਓ ਗਿੱਧਾ’ ਉੱਤੇ ਜੰਮ ਕੇ ਗਿੱਧਾ ਪਾਉਂਦੇ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕੈਨੇਡਾ ਦਾ ਦੱਸਿਆ ਜਾ ਰਿਹਾ ਹੈ। ਹੋਰ ਵੇਖੋ:ਰਾਜਪੁਰਾ ਤੋਂ ਆਏ ਇਸ ਫੈਨ ਨੇ ਕੀ ਕਿਹਾ ਸਿੱਧੂ ਮੂਸੇਵਾਲੇ ਬਾਰੇ, ਵੀਡੀਓ ਹੋ ਰਹੀ ਹੈ ਖੂਬ ਵਾਇਰਲ, ਦੇਖੋ ਵੀਡੀਓ ਇਸ ਤੋਂ ਪਹਿਲਾਂ ਵੀ ਕਈ ਵਿਦੇਸ਼ੀਆਂ ਨੂੰ ਪੰਜਾਬੀ ਗੀਤਾਂ ਉੱਤੇ ਭੰਗੜੇ ਪਾਉਂਦੇ ਹੋਏ ਕਈ ਵਾਰ ਦੇਖਿਆ ਹੈ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧੇ ਦੇ ਨਾਲ ਰੰਗ ਹੀ ਬੰਨ ਦਿੱਤੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment