Advertisment

ਗੋਰਿਆਂ ਦਾ ਇਹ ਸੇਵਾ ਭਾਵ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਵੀਡੀਓ ਵਾਇਰਲ

author-image
By Shaminder
New Update
ਗੋਰਿਆਂ ਦਾ ਇਹ ਸੇਵਾ ਭਾਵ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਵੀਡੀਓ ਵਾਇਰਲ
Advertisment
ਸਿੱਖ ਧਰਮ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਕੇ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ । ਲੋਕ ਸਿੱਖ ਧਰਮ ਦੀਆਂ ਮਿਸਾਲਾਂ ਦਿੰਦੇ ਹਨ । ਉੱਥੇ ਹੀ ਗੁਰੂ ਦੇ ਪਿਆਰੇ  ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਸਿੱਖ ਲੰਗਰ ਪ੍ਰਥਾ ਨੂੰ ਚਲਾ ਰਹੇ ਨੇ ਅਤੇ ਦੁਨੀਆ ਭਰ 'ਚ ਲੰਗਰ ਚਲਾਇਆ ਜਾਂਦਾ ਹੈ । ਲੰਗਰ 'ਚ ਹਰ ਮਜ਼ਹਬ,ਧਰਮ ਅਤੇ ਜਾਤੀ ਦੇ ਲੋਕ ਲੰਗਰ ਛਕਦੇ ਨੇ ।
Advertisment
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ , ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਗੋਰੇ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਹ ਵਿਦੇਸ਼ 'ਚ ਸਥਿਤ ਕਿਸੇ ਗੁਰਦੁਆਰਾ ਸਾਹਿਬ ਦਾ ਲੱਗ ਰਿਹਾ ਹੈ । ਇਸ ਵੀਡੀਓ 'ਚ ਵਿਦੇਸ਼ ਦੇ ਇੱਕ ਗੁਰਦੁਆਰਾ ਸਾਹਿਬ 'ਚ ਕੁਝ ਗੋਰੇ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗੋਰੇ ਕਿੰਨੇ ਪ੍ਰੇਮ ਭਾਵ ਨਾਲ ਸੇਵਾ ਕਰ ਰਹੇ ਨੇ ਅਤੇ ਇਨ੍ਹਾਂ ਵਿੱਚੋਂ ਹੀ ਕਈਆਂ ਨੇ ਸਿਰ ਤੇ ਦਸਤਾਰਾਂ ਵੀ ਸਜਾਈਆਂ ਹੋਈਆਂ ਨੇ । ਇਨ੍ਹਾਂ ਵਿੱਚੋਂ ਕੁਝ ਤਾਂ ਪੁਲਿਸ ਅਫ਼ਸਰਾਂ ਦੀ ਵਰਦੀ 'ਚ ਨਜ਼ਰ ਆ ਰਹੇ ਨੇ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment