ਜਦੋਂ ਇੱਕ ਅੰਗਰੇਜ਼ ਨੇ ਗਾਇਆ ਸੁਰਜੀਤ ਬਿੰਦਰਖੀਆ ਦਾ ਗੀਤ 'ਯਾਰ ਬੋਲਦਾ' 

written by Shaminder | April 03, 2019

ਗੀਤਾਜ਼ ਬਿੰਦਰਖੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਇੱਕ ਅੰਗਰੇਜ਼ ਸੁਰਜੀਤ ਬਿੰਦਰਖੀਆ ਦਾ ਗੀਤ 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ' ਗਾ ਕੇ ਸੁਣਾ ਰਿਹਾ ਹੈ । ਹੋਰ ਵੇਖੋ:ਸੁਰਜੀਤ ਬਿੰਦਰਖੀਆ ਦੀਆਂ ਯਾਦਾਂ ਮੁੜ ਤੋਂ ਹੋਣਗੀਆਂ ਤਾਜ਼ਾ ,ਗੀਤਾਜ਼ ਬਿੰਦਰਖੀਆ ਲੈ ਕੇ ਆ ਰਹੇ ‘ਯਾਰ ਬੋਲਦਾ’ https://www.instagram.com/p/BvrQX31BtFE/ ਇਸ ਗੀਤ ਆਪਣੇ ਸਮੇਂ ਦਾ ਮਸ਼ਹੂਰ ਗੀਤ ਸੀ ਅਤੇ ਸੁਰਜੀਤ ਬਿੰਦਰਖੀਆ ਨੇ ਇਸ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਦੇ ਪੁੱਤਰ ਗੀਤਾਜ਼ ਵੱਲੋਂ ਇਸ ਗੀਤ ਨੂੰ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ । ਇਹ ਗੀਤ ਏਨਾ ਕੁ ਮਕਬੂਲ ਹੋਇਆ ਹੈ ਕਿ ਵਿਦੇਸ਼ 'ਚ ਪੰਜਾਬੀ ਨਾ ਜਾਨਣ ਵਾਲੇ ਵਿਦੇਸ਼ੀ ਵੀ ਇਸ ਗੀਤ ਨੂੰ ਬੜੀ ਹੀ ਸ਼ਿੱਦਤ ਨਾਲ ਸੁਣਦੇ ਨੇ ਅਤੇ ਹੁਣ ਗੀਤਾਜ਼ ਬਿੰਦਰਖੀਆ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ । ਜਿਸ 'ਚ ਇੱਕ ਅੰਗਰੇਜ਼ ਇਸ ਗੀਤ ਨੂੰ ਗਾ ਰਿਹਾ ਹੈ ।  

0 Comments
0

You may also like