ਗਾਇਕ ਸੁਖਜ਼ਿੰਦ ਨਹੀਂ ਰੱਖਦੇ "ਫੋਰਮੈਲਿਟੀ" 'ਚ ਵਿਸ਼ਵਾਸ਼,ਜੋ ਕਹਿੰਦੇ ਇਸ ਤਰ੍ਹਾਂ ਕਰ ਵਿਖਾਉਂਦੇ ਨੇ,ਵੇਖੋ ਵੀਡੀਓ

Written by  Shaminder   |  November 25th 2019 04:49 PM  |  Updated: November 25th 2019 04:49 PM

ਗਾਇਕ ਸੁਖਜ਼ਿੰਦ ਨਹੀਂ ਰੱਖਦੇ "ਫੋਰਮੈਲਿਟੀ" 'ਚ ਵਿਸ਼ਵਾਸ਼,ਜੋ ਕਹਿੰਦੇ ਇਸ ਤਰ੍ਹਾਂ ਕਰ ਵਿਖਾਉਂਦੇ ਨੇ,ਵੇਖੋ ਵੀਡੀਓ

ਗਾਇਕ ਸੁਖਜ਼ਿੰਦ ਦਾ ਗੀਤ 'ਫੋਰਮੈਲਿਟੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਇੱਕ ਅਣਖੀ 'ਤੇ ਇੱਜ਼ਤਦਾਰ ਜੱਟ ਦੀ ਗੱਲ ਕੀਤੀ ਗਈ ਹੈ । ਜੋ ਦਿਖਾਵੇ 'ਚ ਨਹੀਂ ਬਲਕਿ ਕਰਨ 'ਚ ਵਿਸ਼ਵਾਸ਼ ਰੱਖਦਾ ਹੈ । ਇਸ ਅਣਖੀ ਤੇ ਰੌਅਬਦਾਰ ਜੱਟ ਨੂੰ ਵੇਖ ਕੇ ਵੈਰੀਆਂ ਦਾ ਦਿਲ ਕੰਬ ਜਾਂਦਾ ਹੈ ।

ਹੋਰ ਵੇਖੋ:ਧਾਰਮਿਕ ਸ਼ਬਦ “ਸਤਿਗੁਰ ਕੀ ਸੇਵਾ ਸਫਲੁ ਹੈ” ਭਾਈ ਸੁਖਜਿੰਦਰ ਸਿੰਘ ਜੀ ਦੀ ਅਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ  ਨੂੰ ਮਿਊਜ਼ਿਕ ਵੈਸਟਨ ਪੇਂਡੂਜ਼ ਨੇ ਦਿੱਤਾ ਹੈ ਜਦਕਿ ਬੋਲ ਲਿਖੇ ਨੇ ਸੁੱਖ ਸੰਧੂ ਨੇ ਲਿਖੇ ਨੇ ਅਤੇ ਵੀਡੀਓ ਬੀਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B5PzqxQle7W/

ਇਸ ਗੀਤ 'ਚ ਜਿਸ ਤਰ੍ਹਾਂ ਕਿ ਰੌਅਬਦਾਰ ਜੱਟ ਦੀ ਗੱਲ ਸੁੱਖ ਸੰਧੂ ਨੇ ਆਪਣੀ ਲੇਖਣੀ 'ਚ  ਕੀਤੀ ਹੈ ਉਸ ਨੂੰ ਵੀਡੀਓ 'ਚ ਬਾਖੂਬੀ ਉਤਾਰਨ ਦੀ ਬੀਟੂਗੇਦਰਸ ਵੱਲੋਂ ਕੀਤੀ ਗਈ ਕੋਸ਼ਿਸ਼ ਸਾਰਥਕ ਸਾਬਿਤ ਹੋਈ ਹੈ ਅਤੇ ਬਹੁਤ ਹੀ ਖੂਬਸੂਰਤੀ ਨਾਲ ਇਸ ਦੀ ਵੀਡੀਓ ਤਿਆਰ ਕੀਤੀ ਗਈ ਹੈ ।

https://www.instagram.com/p/B4mB4QvF2ut/

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network