ਇਸ ਮਹਿਲਾ ਦੇ ਜਜ਼ਬੇ ਨੂੰ ਯੁਵਰਾਜ ਸਿੰਘ ਨੇ ਕੁਝ ਇਸ ਤਰ੍ਹਾਂ ਕੀਤਾ ਸਲਾਮ

Written by  Shaminder   |  September 19th 2019 05:06 PM  |  Updated: September 19th 2019 05:06 PM

ਇਸ ਮਹਿਲਾ ਦੇ ਜਜ਼ਬੇ ਨੂੰ ਯੁਵਰਾਜ ਸਿੰਘ ਨੇ ਕੁਝ ਇਸ ਤਰ੍ਹਾਂ ਕੀਤਾ ਸਲਾਮ

ਕ੍ਰਿਕੇਟਰ ਯੁਵਰਾਜ ਸਿੰਘ ਨੇ ਇੱਕ ਮਹਿਲਾ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਮੈਸੇਜ ਸਾਂਝਾ ਕੀਤਾ ਹੈ । ਦਰਅਸਲ ਆਰਤੀ ਕੁਮਾਰੀ ਨਾਂਅ ਦੀ ਇਹ ਮਹਿਲਾ ਇੱਕ ਸ਼ੋਅ 'ਚ ਆਈ ਸੀ ਉਹ ਕੈਂਸਰ ਨਾਲ ਜੰਗ ਲੜ ਰਹੀ ਹੈ ।'ਕੌਣ ਬਣੇਗਾ ਕਰੋੜਪਤੀ 11' 'ਚ ਹਰ ਕੋਈ ਕਰੋੜਪਤੀ ਬਣਨ ਦੀ ਚਾਹ ਲੈ ਕੇ ਆਉਂਦਾ ਹੈ। ਮੰਗਲਵਾਰ ਨੂੰ ਸ਼ੋਅ ਦੀ ਹੌਟ ਸੀਟ 'ਤੇ ਕੈਂਸਰ ਨਾਲ ਜੰਗ ਲੜ ਰਹੀ ਆਰਤੀ ਕੁਮਾਰ ਬੈਠੀ। ਆਰਤੀ ਨੇ ਸ਼ੋਅ 'ਚ ਆਪਣੀ ਕੈਂਸਰ ਨਾਲ ਚੱਲ ਰਹੀ ਜੰਗ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ, ਉਨ੍ਹਾਂ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਹਾਲ ਹੀ 'ਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਉਨ੍ਹਾਂ ਸਲਾਮ ਕੀਤਾ ਹੈ।

https://twitter.com/YUVSTRONG12/status/1173994848837193728

ਵਾਰਾਨਸੀ ਦੇ ਬੈਂਕ 'ਚ ਤਾਇਨਾਤ ਆਰਤੀ ਕੁਮਾਰੀ ਬ੍ਰੈਸਟ ਕੈਂਸਰ ਦੀ ਦੂਸਰੀ ਸਟੇਜ 'ਚ ਹੈ। ਫ਼ਿਲਹਾਲ ਉਸ ਦਾ ਇਲਾਜ ਜਾਰੀ ਹੈ। ਉਹ ਆਪਣੀ ਬਿਮਾਰੀ ਦੀ ਸਚਾਈ ਨੂੰ ਕਬੂਲ ਕਰ ਕੇ ਆਪਣੀ ਜ਼ਿੰਦਗੀ ਜੀਅ ਰਹੀ ਹੈ।

arti kumari in kbc के लिए इमेज परिणाम

ਸਾਬਕਾ ਕ੍ਰਿਕਟਰ ਯੁਵਰਾਜ ਸਿੰਗ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਪੋਸਟ ਕਰਦਿਆਂ ਲਿਖਿਆ, 'ਆਰਤੀ ਕੁਮਾਰੀ ਦੀ ਲੜਨ ਦੀ ਲਗਨ ਦੇਖ ਕੇ ਦਿਲ ਖ਼ੁਸ਼ ਹੋ ਗਿਆ, ਉਨ੍ਹਾਂ ਵਰਗੇ ਲੋਕ ਕਈ ਲੋਕਾਂ ਲਈ ਪ੍ਰੇਰਨਾ ਬਣਦੇ ਹਨ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network