ਲ਼ਗਾਤਾਰ ਚਸ਼ਮਾ ਲਗਾਉਣ ਨਾਲ ਨੱਕ ‘ਤੇ ਪੈ ਗਏ ਹਨ ਦਾਗ ਤਾਂ ਇਹ ਘਰੇਲੂ ਉਪਾਅ ਅਪਣਾ ਕੇ ਪਾ ਸਕਦੇ ਹੋ ਛੁਟਕਾਰਾ

written by Shaminder | December 09, 2020

ਚਸ਼ਮਾ ਲਗਾਉਣ ਦੇ ਨਾਲ ਕਈ ਵਾਰ ਨੱਕ ‘ਤੇ ਦਾਗ ਪੈ ਜਾਂਦਾ ਹੈ । ਜੋ ਕਿ ਤੁਹਾਡੀ ਖੂਬਸੂਰਤੀ ‘ਤੇ ਬਦਨੁਮਾ ਦਾਗ ਲਗਾ ਦਿੰਦਾ ਹੈ ।ਪਰ ਚਸ਼ਮੇ ਨਾਲ ਪਏ ਇਸ ਦਾਗ ਨੂੰ ਮਿਟਾਉਣ ਲਈ ਤੁਸੀਂ ਕੁਝ ਘਰੇਲੂ ਉਪਾਅ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਮੱਸਿਆ ਤੋਂ ਕਿਵੇਂ ਨਿਜਾਤ ਹਾਸਲ ਕੀਤੀ ਜਾ ਸਕਦੀ ਹੈ । chashma ਨਿੰਬੂ ਇਸ ਦੇ ਇਸਤੇਮਾਲ ਲਈ ਇਕ ਚਮਚ ਤਾਜ਼ੇ ਨਿੰਬੂ ਦਾ ਰਸ ਤੇ ਇਕ ਚਮਚ ਪਾਣੀ ਮਿਲਾ ਕੇ ਮਿਕਸਚਰ ਤਿਆਰ ਕਰੋ। ਹੁਣ ਅੱਖਾਂ ਨੂੰ ਬਚਾਉਂਦੇ ਹੋਏ ਇਸ ਨੂੰ ਨੱਕ ਦੇ ਉਸ ਹਿੱਸੇ 'ਤੇ ਲਗਾਓ ਜਿਸ 'ਤੇ ਨਿਸ਼ਾਨ ਹੈ ਤੇ 15 ਮਿੰਟ ਬਾਅਦ ਧੋ ਲਓ। ਕੁਝ ਦਿਨਾਂ ਤਕ ਅਜਿਹਾ ਹਰ ਰੋਜ਼ ਕਰੋ। ਹੋਰ ਪੜ੍ਹੋ : ਰੰਗਲੀ ਕੋਠੀ,ਕਾਲਾ ਚਸ਼ਮਾ ਸਣੇ ਕਈ ਹਿੱਟ ਗੀਤ ਦੇਣ ਵਾਲੇ ਅਮਰ ਅਰਸ਼ੀ ਨੇ ਕੀਤਾ ਲੰਮਾ ਸੰਘਰਸ਼,ਚਮਕੀਲੇ ਤੋਂ ਸਿੱਖੇ ਸਨ ਗਾਇਕੀ ਦੇ ਗੁਰ
chashma ਗੁਲਾਬ ਜਲ ਤੁਸੀਂ ਗੁਲਾਬ ਜਨ ਦਾ ਕਾਫੀ ਇਲਤੇਮਾਲ ਕੀਤਾ ਹੋਵੇਗਾ, ਹੁਣ ਇਸ ਦੀ ਮਦਦ ਨਾਲ ਨੱਕ ਦੇ ਹਿੱਸੇ 'ਤੇ ਮੌਜੂਦ ਨਿਸ਼ਾਨ ਤੋਂ ਰਾਹਤ ਵੀ ਪਾ ਸਕਦੇ ਹੋ। ਇਸ ਲਈ ਸੋਣ ਤੋਂ ਪਹਿਲਾ ਰੋਜ਼ ਲਗਾਓ ਤੇ ਇਸ ਨੂੰ ਨੱਕ ਦੇ ਉਸ ਹਿੱਸੇ ਚੰਗੀ ਤਰ੍ਹਾਂ ਲਗਾਓ ਜਿੱਥੇ ਨਿਸ਼ਾਨ ਮੌਜੂਦ ਹੈ। chashma ਬਾਦਾਮ ਤੇਲ ਬਾਦਾਮ ਤੇਲ 'ਚ ਮੌਜੂਦ ਵਿਟਾਮਿਨ ਈ ਕਿਸੇ ਵੀ ਤਰ੍ਹਾਂ ਦੇ ਮਾਰਕਸ ਨੂੰ ਖਤਮ ਕਰਨ 'ਚ ਅਸਰਦਾਰ ਹੁੰਦਾ ਹੈ। ਜੇ ਤੁਸੀਂ ਵੀ ਨੱਕ 'ਤੇ ਨਿਸ਼ਾਨ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਹ ਤਰੀਕਾ ਕਾਫੀ ਅਸਰਦਾਰ ਹੈ। ਇਸ ਤੇਲ ਦੀ ਮਦਦ ਲਓ। ਸੋਣ ਤੋਂ ਪਹਿਲਾ ਹਰ ਰੋਜ਼ ਨੱਕ ਦੇ ਇਸ ਹਿੱਸੇ 'ਤੇ ਬਾਦਾਮ ਦਾ ਤੇਲ ਨਾਲ ਮਸਜ ਕਰੋ। ਕੁਝ ਹੀ ਸਮੇਂ 'ਚ ਦਾਗ ਗਾਇਬ ਹੋ ਜਾਵੇਗਾ।  

0 Comments
0

You may also like