ਪੰਜਾਬੀ ਗਾਇਕਾ ਕੌਰ-ਬੀ ਇਸ ਲਈ ਸੁਣਦੀ ਹੈ ਹੰਸਰਾਜ ਹੰਸ ਦੇ ਸੈਡ ਸੌਂਗ…!

written by Rupinder Kaler | January 24, 2020

ਆਪਣੇ ਗੀਤਾਂ ਨਾਲ ਹਰ ਇੱਕ ਨੂੰ ਨਚਾਉਣ ਵਾਲੀ ਗਾਇਕਾ ਕੌਰ-ਬੀ ਬਹੁਤ ਹੀ ਇਮੋਸ਼ਨਲ ਹੈ । ਜਿਸ ਦਾ ਖੁਲਾਸਾ ਉਹਨਾਂ ਨੇ ਹਾਲ ਹੀ ਵਿੱਚ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕੀਤਾ ਹੈ । ਸ਼ੋਅ ਦੀ ਹੋਸਟ ਸਤਿੰਦਰ ਸੱਤੀ ਨੇ ਕੌਰ-ਬੀ ਨੂੰ ਹੰਸਰਾਜ ਹੰਸ ਦਾ ਇੱਕ ਸੈਡ ਸੌਂਗ ਦਿਖਾਉਂਦੇ ਹੋਏ ਪੁੱਛਿਆ ਕਿ ਇਹ ਗਾਣਾ ਉਹਨਾਂ ਨੂੰ ਕਿਉਂ ਬਹੁਤ ਪਸੰਦ ਹੈ ਤਾਂ ਉਹਨਾਂ ਨੇ ਕਿਹਾ ਕਿ ‘ਉਹ ਬਹੁਤ ਹੀ ਇਮੋਸ਼ਨਲ ਹੈ, ਇਸ ਕਰਕੇ ਉਹ ਇਹ ਗਾਣਾ ਸੁਣਦੇ ਹਨ । https://www.instagram.com/p/B7mAikinR-r/ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਗੀਤ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ ਉਸੇ ਤਰ੍ਹਾਂ ਕੁਝ ਗੀਤ ਤੁਹਾਡੀਆਂ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ ਤੇ ਜਦੋਂ ਵੀ ਉਹਨਾਂ ਦਾ ਦਿਲ ਉਦਾਸ ਹੁੰਦਾ ਹੈ ਤਾਂ ਉਹ ਇਹ ਗਾਣਾ ਜ਼ਰੂਰ ਸੁਣਦੇ ਹਨ’। ਇਸ ਤੋਂ ਇਲਾਵਾ ਸਤਿੰਦਰ ਸੱਤੀ ਨੇ ਕੌਰ-ਬੀ ਦੀਆਂ ਕੁਝ ਆਦਤਾਂ ਦਾ ਵੀ ਖੁਲਾਸਾ ਕੀਤਾ । https://www.instagram.com/p/B7k83HGHd2_/ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਗੱਲ-ਬਾਤ ਕਰਦੇ ਕੌਰ-ਬੀ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਵਿੱਚ ਸਲੇਟੀਆਂ ਖਾਣ ਦੀ ਬਹੁਤ ਆਦਤ ਸੀ ਤੇ ਗੀਟੇ ਖੇਡਣਾ ਉਹਨਾਂ ਦੀ ਪਹਿਲੀ ਪਸੰਦ ਸੀ । ਇਸ ਸ਼ੋਅ ਵਿੱਚ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਹਫ਼ਤੇ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਨੂਰਾ ਸਿਸਟਰ ਪਹੁੰਚ ਰਹੀਆਂ ਹਨ । ਸੋ ਨੂਰਾ ਸਿਸਟਰ ਦੀ ਜ਼ਿੰਦਗੀ ਦੇ ਰਾਜ਼ ਜਾਨਣ ਲਈ ਦੇਖਣਾ ਨਾਂ ਭੁੱਲਣਾ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । https://www.instagram.com/p/B7qVUqOKGt8/

0 Comments
0

You may also like