ਦਿਵਿਆ ਭਾਰਤੀ ਤੋਂ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ ਇਨ੍ਹਾਂ ਸਿਤਾਰਿਆਂ ਦੀ ਮੌਤ ਦੀ ਪਹੇਲੀ ਅੱਜ ਤੱਕ ਹੈ ਅਣਸੁਲਝੀ

written by Shaminder | August 27, 2022

ਬਾਲੀਵੁੱਡ ਦੇ ਕਈ ਸਿਤਾਰਿਆਂ ਦੀ ਮੌਤ ਅੱਜ ਵੀ ਅਣਸੁਲਝੀ ਪਹੇਲੀ ਬਣੀ ਹੋਈ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਕੁਝ ਅਜਿਹੇ ਹੀ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਸ੍ਰੀ ਦੇਵੀ (Sri  Devi) ਦੀ । ਜਿਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਹਿੱਟ ਫ਼ਿਲਮਾਂ ਦੀ ਬਦੌਲਤ ਹੀ ਉਸ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਉਹ ਆਪਣੇ ਪਤੀ ਦੇ ਨਾਲ ਦੁਬਈ ‘ਚ ਇੱਕ ਵਿਆਹ ‘ਚ ਸ਼ਿਰਕਤ ਕਰਨ ਲਈ ਗਈ ਸੀ ।

Anil Kapoor and Sridevi in movie Lamhe Image Source: Google

ਹੋਰ ਪੜ੍ਹੋ : ਸਿੱਖਾਂ ਦੇ ਸੇਵਾ ਭਾਵ ਦੀ ਇਸ ਮੁਸਲਿਮ ਭਰਾ ਨੇ ਵੀਡੀਓ ਰਾਹੀਂ ਕੀਤੀ ਤਾਰੀਫ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

ਜਿੱਥੇ ਬਾਥ ਟੱਬ ‘ਚ ਮ੍ਰਿਤਕ ਪਾਈ ਗਈ ਸੀ । ਜਿਸ ਤੋਂ ਬਾਅਦ ਉਸ ਦੀ ਮੌਤ ਦੀ ਜਾਂਚ ਕੀਤੀ ਗਈ ।ਪਰ ਕੋਈ ਵੀ ਕਾਰਨ ਉਸ ਦੀ ਮੌਤ ਦਾ ਸਾਹਮਣਾ ਨਾ ਆ ਸਕਿਆ । ਇਹ ਮੌਤ ਹਾਦਸਾ ਸੀ ਜਾਂ ਫਿਰ ਕੋਈ ਸਾਜ਼ਿਸ਼ ਸੀ ।ਇਹ ਅੱਜ ਤੱਕ ਭੇਦ ਬਣਿਆ ਹੋਇਆ ਹੈ । ਸੁਸ਼ਾਂਤ ਸਿੰਘ ਰਾਜਪੂਤ ਇੱਕ ਅਜਿਹਾ ਅਦਾਕਾਰ ਜਿਸ ਨੂੰ ਉਸ ਦੀ ਅਦਾਕਾਰੀ ਦੇ ਨਾਲ-ਨਾਲ ਵਧੀਆ ਸੁਭਾਅ ਲਈ ਵੀ ਜਾਣਿਆ ਜਾਂਦਾ ਸੀ । 

Shocking! Sushant Singh Rajput's flatmate Siddhant Pithani 'paid for drugs' calling it ‘puja samagri’ Image Source: Instagram

ਹੋਰ ਪੜ੍ਹੋ : ਨਾਈਟ ਕਲੱਬ ‘ਚ ਡਾਂਸ ਫਲੋਰ ‘ਤੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਡਾਂਸ ਨਾਲ ਕਰਵਾਈ ਅੱਤ, ਵੇਖੋ ਵੀਡੀਓ

ਉਸ ਦੀ ਮੌਤ ਲਾਕਡਾਊਨ ਦੇ ਦੌਰਾਨ ਹੋਈ ਸੀ । ਉਹ ੨੦੨੦ ‘ਚ ਆਪਣੇ ਫਲੈਟ ‘ਚ ਮ੍ਰਿਤਕ ਪਾਇਆ ਗਿਆ ਸੀ । ਪਹਿਲਾਂ ਤਾਂ ਪੁਲਿਸ ਜਾਂਚ ਦੌਰਾਨ ਸੁਸ਼ਾਂਤ ਦੀ ਮੌਤ ਨੂੰ ਕੁਦਰਤੀ ਮੌਤ ਦੱਸਿਆ ਗਿਆ ਸੀ । ਪਰ ਫਿਰ ਸੁਸ਼ਾਂਤ ਦੇ ਪਿਤਾ ਦੇ ਕਹਿਣ ਤੇ ਇਸ ਮਾਮਲੇ ਦੀ ਜਾਂਚ ਕੀਤੀ ਗਈ । ਪਰ ਇਹ ਖੁਦਕੁਸ਼ੀ ਸੀ ਜਾਂ ਕਤਲ ਇਹ ਸਪੱਸ਼ਟ ਨਹੀਂ ਹੋ ਪਾਇਆ ।ਦਿਵਿਆ ਭਾਰਤੀ ਵੀ ਨੱਬੇ ਦੇ ਦਹਾਕੇ ਦੀ ਅਜਿਹੀ ਅਦਾਕਾਰਾ ਸੀ । ਜਿਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਆਪਣੀ ਛੋਟੀ ਜਿਹੀ ਉਮਰ ‘ਚ ਉਸ ਨੇ ਬਾਲੀਵੁੱਡ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ ।

divya Bharti image From google

ਦੱਸਿਆ ਜਾਂਦਾ ਹੈ ਕਿ ਉਹ ਨਸ਼ੇ ਦੀ ਹਾਲਤ ‘ਚ ਬਾਲਕਨੀ ‘ਚ ਖੜੀ ਸੀ ਅਤੇ ਬੈਲੇਂਸ ਵਿਗੜਣ ਕਾਰਨ ਉਹ ਬਾਲਕਨੀ ਤੋਂ ਥੱਲੇ ਡਿੱਗ ਪਈ ਅਤੇ ਉਸ ਦੀ ਮੌਤ ਹੋ ਗਈ । ਖ਼ਬਰਾਂ ਇਹ ਵੀ ਸਨ ਕਿ ਉਸ ਦਾ ਕਤਲ ਕੀਤਾ ਗਿਆ ਸੀ । ਪਰ ਇਸ ਮਾਮਲੇ ‘ਚ ਅੱਜ ਤੱਕ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ।

 

 

 

 

You may also like