ਪੜਦਾਦੇ ਪ੍ਰਿਥਵੀ ਰਾਜ ਕਪੂਰ ਤੋਂ ਲੈ ਕੇ ਪੋਤੇ ਰਣਬੀਰ ਕਪੂਰ ਤੱਕ ਸਾਰਾ ਹੀ ਪਰਿਵਾਰ ਨਜ਼ਰ ਆ ਚੁੱਕਿਆ ਹੈ ਸਰਦਾਰੀ ਲੁੱਕ ‘ਚ

written by Lajwinder kaur | May 06, 2019

ਬਾਲੀਵੁੱਡ ਦਾ ਮਸ਼ਹੂਰ ਕਪੂਰ ਖਾਨਦਾਰ ਜਿਨ੍ਹਾਂ ਦਾ ਹਿੰਦੀ ਫ਼ਿਲਮੀ ਜਗਤ ‘ਚ ਬਹੁਤ ਅਣਮੁੱਲਾ ਯੋਗਦਾਨ ਰਿਹਾ ਹੈ। ਜੇ ਗੱਲ ਕਰੀਏ ਪ੍ਰਿਥਵੀ ਰਾਜ ਕਪੂਰ ਦੀ ਜਿਨ੍ਹਾਂ ਨੇ ਬਾਲੀਵੁੱਡ ਜਗਤ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਫ਼ਿਲਮ ਮੁਗ਼ਲ-ਏ-ਆਜ਼ਮ ਵਿੱਚ ਉਨ੍ਹਾਂ ਦੀ ਆਵਾਜ਼ ਇਸ ਫਿਲਮ ਦਾ ਅਹਿਮ ਹਿੱਸਾ ਬਣੀ ਅਤੇ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਅੱਜ ਵੀ ਲੋਕਾਂ ਦੇ ਜ਼ਿਹਨ ‘ਚ ਜ਼ਿੰਦਾ ਹੈ। From Prithviraj kapoor to Ranbir kapoor all seen in Sardar look ਪ੍ਰਿਥਵੀ ਰਾਜ ਕਪੂਰ ਜਿਨ੍ਹਾਂ ਨੇ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਭਾਵੁਕ ਕਰ ਦਿੱਤਾ ਸੀ। ਇਹ ਫ਼ਿਲਮ ਸਾਲ 1969 ਦੇ ਦਹਾਕੇ ‘ਚ ਆਈ ਸੀ ਜਿਸ ‘ਚ ਉਨ੍ਹਾਂ ਨੇ ਗੁਰਮੁਖ ਸਿੰਘ ਨਾਮ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ‘ਚ ਉਹ ਸਰਦਾਰੀ ਵਾਲੀ ਲੁੱਕ ‘ਚ ਨਜ਼ਰ ਆਏ ਸਨ। ਜੇ ਗੱਲ ਕਰੀਏ ਇਸ ਕਪੂਰ ਪਰਿਵਾਰ ਦੀ ਤਾਂ ਪ੍ਰਿਥਵੀ ਰਾਜ ਕਪੂਰ ਦੇ ਸਾਰੇ ਹੀ ਮੁੰਡੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਪੱਗ ਬੰਨ ਕੇ ਸਰਦਾਰੀ ਲੁੱਕ ਨਾਲ ਚਾਰ ਚੰਨ ਲਾ ਚੁੱਕੇ ਹਨ। From Prithviraj kapoor to Ranbir kapoor all seen in Sardar look ਹੋਰ ਵੇਖੋ:ਬੱਚਨ ਪਰਿਵਾਰ ਨਾਲੋਂ ਕੀਤੇ ਵੱਧ ਦਾਨੀ ਹੈ ਧਰਮਿੰਦਰ ਦਾ ਪਰਿਵਾਰ, ਪਰ ਨਹੀਂ ਪਾਉਂਦੇ ਰੌਲਾ ਇਸ ਤੋਂ ਇਲਾਵਾ ਰਾਜ ਕਪੂਰ ਦਾ ਪੁੱਤਰ ਰਿਸ਼ੀ ਕਪੂਰ ਵੀ ਕਈ ਫ਼ਿਲਮਾਂ ‘ਚ ਸਰਦਾਰੀ ਵਾਲੇ ਰੂਪ ਚ ਨਜ਼ਰ ਆ ਚੁੱਕੇ ਹਨ। ਪਟਿਆਲਾ ਹਾਉਸ , ਲਵ ਅੱਜ ਕੱਲ੍ਹ ਆਦਿ ਕਈ ਫ਼ਿਲਮਾਂ ‘ਚ ਪੱਗ ਬੰਨ ਕੇ ਦਰਸ਼ਕਾਂ ਦੇ ਦਿਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਬੀਰ ਕਪੂਰ ਵੀ ਰਾਕਟ ਸਿੰਘ  ਫ਼ਿਲਮ ‘ਚ ਪੱਗ ਬੰਨ ਕੇ ਸੋਹਣੇ ਗੱਭਰੂ ਦਾ ਕਿਰਦਾਰ ਨਿਭਾ ਚੁੱਕੇ ਹਨ। ਰਣਬੀਰ ਕਪੂਰ ਦੀ ਸਰਦਾਰੀ ਵਾਲੀ ਲੁੱਕ ਨੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। From Prithviraj kapoor to Ranbir kapoor all seen in Sardar look

0 Comments
0

You may also like