ਪੰਜਾਬੀ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਰਾਣਾ ਰਣਬੀਰ ਤੋਂ ਲੈ ਕੇ ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

written by Lajwinder kaur | September 02, 2021

ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਹਰ ਇੱਕ ਨੂੰ ਭਾਵੁਕ ਕਰ ਜਾਂਦੀਆਂ ਨੇ। ਅਜਿਹੀ ਦੁਖਦਾਇਕ ਖਬਰ ਅੱਜ ਸਵੇਰੇ ਸਾਹਮਣੇ ਆਈ, ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 40 ਸਾਲਾਂ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ। ਹਰ ਕਿਸੇ ਨੂੰ ਆਪਣੀ ਅੱਖਾਂ ਤੇ ਕੰਨਾਂ ਉੱਤੇ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਸੱਚਮੁੱਚ ਹੋ ਗਿਆ ਹੈ। ਪਰਿਵਾਰ ਦੇ ਨਾਲ ਕਲਾਕਾਰ ਤੇ ਪ੍ਰਸ਼ੰਸਕ ਵੀ ਇਸ ਸਮੇਂ ਦੁੱਖ ‘ਚ ਲੰਘ ਰਹੇ ਨੇ।

rana ranbir emotional note for sidharth image source- instagram

ਹੋਰ ਪੜ੍ਹੋ : 40 ਸਾਲ ਦੀ ਉਮਰ ‘ਚ ਐਕਟਰ ਸਿਧਾਰਥ ਸ਼ੁਕਲਾ ਦੀ ਹੋਈ ਮੌਤ, ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਟੁੱਟੀ ਜੋੜੀ

ਪੰਜਾਬੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਿਧਾਰਥ ਸ਼ੁਕਲਾ Sidharth Shukla ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਰਾਣਾ ਰਣਬੀਰ Rana Ranbir  ਨੇ ਵੀ ਸਿਧਾਰਥ ਸ਼ੁਕਲਾ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ ਉਨ੍ਹਾਂ ਨੇ ਲਿਖਿਆ ਹੈ- ‘ਬਹੁਤ ਹੀ ਦੁੱਖਦਾਇਕ... Shocking. ਅਲਵਿਦਾ sidharth’ ।

inside image of happy raikoti sad note for sidharth shukla image source- instagram

ਹੋਰ ਪੜ੍ਹੋ :  ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀਆਂ ਵੀ ਅੱਖਾਂ ਹੋਈਆਂ ਨਮ, ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਵੀ ਭਾਵੁਕ ਪੋਸਟ ਪਾਈ ਹੈ ਤੇ ਲਿਖਿਆ ਹੈ- ‘ਮੈਂ ਬਿੱਗ ਬੌਸ ਪਹਿਲੀ ਵਾਰ ਇਨ੍ਹਾਂ ਵਾਲਾ ਹੀ ਦੇਖਿਆ ਸੀ, ਦੇਖਿਆ ਵੀ @shehnaazgill ਕਰਕੇ ਸੀ, ਫਿਰ ਇਹ ਵੀਰਾ ਵਧੀਆ ਲੱਗਿਆ ਨਾਲ ਮਤਲਬ ਦੋਵਾਂ ਦੀ apsi Gall Baat vdiaa Lgdi C..ਜਦੋਂ ਹੁਣ ਇਹ ਨਿਊਜ਼ ਦੇਖੀ ਤਾਂ ਯਕੀਨ ਨਹੀਂ ਹੋਇਆ Waheguru Maa Nu Bhana Mannan Da Bal Bakhsheo👏

Rest In Peace @realsidharthshukla’ । ਇਸ ਤੋਂ ਇਲਾਵਾ ਸਰਗੁਣ ਮਹਿਤਾ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਦੁੱਖ ਜਤਾਇਆ ਹੈ ।

 

View this post on Instagram

 

A post shared by Sargun Mehta (@sargunmehta)

You may also like