ਸੋਨੂੰ ਸੂਦ ਤੋਂ ਲੈ ਕੇ ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ

written by Pushp Raj | May 30, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਲਹਿਰ ਛਾਈ ਹੋਈ ਹੈ। ਜਿਥੇ ਇੱਕ ਵੱਡੀ ਗਿਣਤੀ 'ਚ ਪੌਲੀਵੁੱਡ ਦੇ ਸੈਲਬਸ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਸੋਨੂੰ ਸੂਦ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ, ਵਿੱਕੀ ਕੌਸ਼ਲ, ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਜਲੀ ਭੇਂਟ ਕੀਤੀ ਹੈ।

Sidhu Moose Wala death: From Gippy Grewal to Shehnaaz Gill, Punjabi film industry expresses shock Image Source: Twitter

ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਬਾਲੀਵੁੱਡ ਦੇ ਸਾਰੇ ਸੈਲੀਬ੍ਰਿਟੀਜ਼ ਵਿੱਚ ਗਹਿਰੇ ਸਦਮੇ 'ਚ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਧੂ ਮੂਸੇਵਾਲਾ ਨੌਜਵਾਨਾਂ ਵਿੱਚ ਆਪਣੇ ਰੈਪ ਲਈ ਮਸ਼ਹੂਰ ਸੀ। ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਫੈਨਜ਼ ਸੋਸ਼ਲ ਮੀਡੀਆ 'ਤੇ ਸੋਗ ਪ੍ਰਗਟ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਬਾਲੀਵੁੱਡ ਸੈਲੇਬਸ 'ਚ ਸੋਨੂੰ ਸੂਦ, ਸ਼ਹਿਨਾਜ਼ ਗਿੱਲ, ਕਪਿਲ ਸ਼ਰਮਾ, ਅਜੇ ਦੇਵਗਨ ਵਰਗੇ ਸਿਤਾਰਿਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਸੋਨੂੰ ਸੂਦ
ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਹੈ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਟਵੀਟ ਕੀਤਾ, " एक और माँ का बेटा चला गया 💔 #RIPSidhuMoosewala ".

no more sidhu moosewala

ਰਣਵੀਰ ਸਿੰਘ
ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਬ੍ਰੋਕਨ ਹਾਰਟ ਈਮੋਜੀ ਨਾਲ ਕੈਪਸ਼ਨ 'ਚ ਲਿਖਿਆ, " Dil da ni mada….. 💔"

 

View this post on Instagram

 

A post shared by Ranveer Singh (@ranveersingh)

ਵਿੱਕੀ ਕੌਸ਼ਲ
ਵਿੱਕੀ ਕੌਸ਼ਲ ਨੇ ਵੀ ਆਪਣੇ ਇੰਸਟਗ੍ਰਾਮ ਸਟੋਰੀ ਉੱਤ, " ਦਿਲ ਨਹੀਂ ਮੰਨਦਾ ….. 💔" ਕੈਪਸ਼ਨ ਲਿਖ ਕੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਦੁਖ ਪ੍ਰਗਟ ਕੀਤਾ ਹੈ।

ਕਪਿਲ ਸ਼ਰਮਾ
ਕਪਿਲ ਸ਼ਰਮਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਕਪਿਲ ਸ਼ਰਮਾ ਨੇ ਟਵੀਟ ਕੀਤਾ, 'ਸਤਨਾਮ ਸ਼੍ਰੀ ਵਾਹਿਗੁਰੂ। ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਬਹੁਤ ਹੀ ਦੁਖਦਾਈ ਖਬਰ। ਇੱਕ ਮਹਾਨ ਕਲਾਕਾਰ ਅਤੇ ਇੱਕ ਸ਼ਾਨਦਾਰ ਇਨਸਾਨ, ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਬਲ ਬਖਸ਼ੇ।'

ਅਜੇ ਦੇਵਗਨ
ਅਜੇ ਦੇਵਗਨ ਨੇ ਟਵੀਟ ਕਰਕੇ ਕਿਹਾ, 'ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਸਦਮੇ 'ਚ ਹਾਂ। ਵਾਹਿਗੁਰੂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’

ਸ਼ਹਿਨਾਜ਼ ਗਿੱਲ
ਸ਼ਹਿਨਾਜ਼ ਗਿੱਲ ਲਿਖਦੀ ਹੈ, ‘ਜੇਕਰ ਕਿਸੇ ਦਾ ਜਵਾਨ ਪੁੱਤਰ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਇਸ ਤੋਂ ਵੱਡਾ ਦੁੱਖ ਇਸ ਦੁਨੀਆਂ ਵਿੱਚ ਕੋਈ ਨਹੀਂ ਹੋ ਸਕਦਾ...’

ਸ਼ਰਦ ਕੇਲਕਰ

ਅਭਿਨੇਤਾ ਸ਼ਰਦ ਕੇਲਕਰ ਨੇ ਲਿਖਿਆ, 'ਮੈਂ ਸਦਮੇ 'ਚ ਹਾਂ।' ਸਿੱਧੂ ਮੂਸੇਵਾਲਾ ਦੀ ਮੌਤ ਬਾਰੇ ਸੁਣ ਕੇ ਹੈਰਾਨ ਹਾਂ। ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।

 

ਵਿਸ਼ਾਲ ਦਦਲਾਨੀ
ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਮੂਸੇਵਾਲਾ ਨੂੰ ਇੱਕ "ਅਸਲ ਆਧੁਨਿਕ ਕਲਾਕਾਰ" ਦੱਸਿਆ ਅਤੇ ਕਿਹਾ ਕਿ ਉਸ ਦੀ ਹਿੰਮਤ ਅਤੇ ਵਿਰਾਸਤ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ।

ਕਰਨ ਕੁੰਦਰਾ
ਅਦਾਕਾਰ ਕਰਨ ਕੁੰਦਰਾ ਨੇ ਟਵੀਟ ਕੀਤਾ, ''ਪੰਜਾਬ ਤੋਂ ਦੁਖਦ ਖ਼ਬਰ। ਸਿੱਧੂ ਮੂਸੇਵਾਲਾ ਦੀ ਆਤਮਾ ਨੂੰ ਸ਼ਾਂਤੀ ਮਿਲੇ। ਗੁੱਸੇ ਅਤੇ ਉਦਾਸ।"

ਹਿਮਾਂਸ਼ੀ ਖੁਰਾਣਾ
ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਕਿ ਗਾਇਕ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਮੂੰਹੋਂ ਸ਼ਬਦ ਨਹੀਂ ਨਿਕਲ ਸਕਦੇ।

ਅਰਮਾਨ ਮਲਿਕ
ਮਿਊਜ਼ਿਕ ਕੰਪੋਜ਼ਰ ਅਰਮਾਨ ਮਲਿਕ ਨੇ ਟਵੀਟ ਕੀਤਾ ਕਿ ਉਹ ਹੈਰਾਨ ਹਨ।

ਹੋਰ ਪੜ੍ਹੋ: ਇੰਟਰਨੈਸ਼ਨਲ ਮਿਊਜ਼ਿਕ ਸੈਂਸੇਸ਼ਨ ਡਰੇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਹਰਸ਼ਦੀਪ ਕੌਰ
ਗਾਇਕਾ ਹਰਸ਼ਦੀਪ ਕੌਰ ਨੇ ਟਵੀਟ ਕੀਤਾ, ''ਦੁਖਦਾਈ ਖਬਰ। ਸਿੱਧੂ ਮੂਸੇਵਾਲਾ ਬਾਰੇ ਜਾਣ ਕੇ ਹੈਰਾਨ ਰਹਿ ਗਏ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।"

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਸਨ। ਉਨ੍ਹਾਂ ਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ, ਮਹਿਜ਼ ਯੂਟਿਊਬ 'ਤੇ 10.7 ਮਿਲੀਅਨ ਅਤੇ ਇੰਸਟਾਗ੍ਰਾਮ ਉੱਤੇ 8.1 ਮਿਲੀਅਨ ਲੋਕ ਉਨ੍ਹਾਂ ਫਾਲੋ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਆਖਰੀ ਇੰਸਟਾਗ੍ਰਾਮ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਲਗਾਤਾਰ ਕਮੈਂਟ ਕਰਕੇ ਸੋਗ ਪ੍ਰਗਟ ਕਰ ਰਹੇ ਹਨ।

You may also like