ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

written by Lajwinder kaur | September 28, 2021

ਅਮਰਿੰਦਰ ਗਿੱਲ Amrinder Gill ਤੇ ਸਿੰਮੀ ਚਾਹਲ ਦੀ ਆਉਣ ਵਾਲੀ ਫ਼ਿਲਮ ਚੱਲ ਮੇਰਾ ਪੁੱਤ-3 CHAL MERA PUTT 3 ਦਾ ਦਿਲ ਨੂੰ ਛੂਹ ਜਾਣ ਵਾਲਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।  ਟ੍ਰੇਲਰ ਜੋ ਕਿ ਚੱਲ ਮੇਰਾ ਪੁੱਤ-2 ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਨੂੰ ਵੀ ਡਾਇਰੈਕਟਰ Janjot Singh ਵੱਲੋਂ ਤਿਆਰ ਕੀਤਾ ਗਿਆ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ।

ਹੋਰ ਪੜ੍ਹੋ : ‘ਹੌਸਲਾ ਰੱਖ’ ਦਾ ਟ੍ਰੇਲਰ ਛਾਇਆ ਟਰੈਂਡਿੰਗ ‘ਚ, ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

inside imge of amrinder gill chal mera putt 3 trailer-min image source- youtube

3 ਮਿੰਟ 37 ਸੈਕਿੰਡ ਦਾ ਸ਼ਾਨਦਾਰ ਟ੍ਰੇਲਰ ਚ ਕਾਮੇਡੀ, ਪਿਆਰ, ਤਕਰਾਰ ਤੇ ਜੁਦਾਈ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੰਦਰ ਤੇ ਸੈਵੀ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ। ਪਰ ਦੋਵਾਂ ਦੇ ਪਿਆਰ ‘ਚ ਅਜਿਹਾ ਮੋੜ ਆਉਂਦਾ ਹੈ ਜਿਸ ਨੂੰ ਲੈ ਕੇ ਸਸਪੈਂਸ ਰੱਖਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਿੰਦਰ ਤੇ ਸੈਵੀ ਇੱਕ ਹੋ ਪਾਉਣਗੇ ਜਾਂ ਨਹੀਂ । ਪਰ ਟ੍ਰੇਲਰ 'ਚ ਸਭ ਜ਼ਿਆਦਾ ਹੈਰਾਨ ਕਰ ਰਹੀ ਹੈ ਅਮਰਿੰਦਰ ਗਿੱਲ ਦੀ ਬਜ਼ੁਰਗ ਵਾਲੀ ਲੁੱਕ । ਜੀ ਹਾਂ ਇਸ ਵਾਰ ਦਰਸ਼ਕਾਂ ਨੂੰ ਕਹਾਣੀ 'ਚ ਬੁੱਢੇ ਹੋਏ ਅਮਰਿੰਦਰ ਗਿੱਲ ਵੀ ਦੇਖਣ ਨੂੰ ਮਿਲਣਗੇ। ਫ਼ਿਲਮ ਦਾ ਟ੍ਰੇਲਰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

ਹੋਰ ਪੜ੍ਹੋ : ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

chal mera putt 3 trailer released-min image source- youtube

ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਸਾਂਝੇ ਪੰਜਾਬ ਵਾਲੀ ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ ਇੱਕ ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

You may also like