ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਹੋਇਆ ਅੰਤਿਮ ਸਸਕਾਰ

Written by  Shaminder   |  June 30th 2021 03:28 PM  |  Updated: June 30th 2021 03:28 PM

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਹੋਇਆ ਅੰਤਿਮ ਸਸਕਾਰ

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਪ੍ਰਸਿੱਧ ਹਸਤੀਆਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੀਆਂ ।ਜਿਸ ‘ਚ ਅਦਾਕਾਰ ਦੀਨੋ ਮੋਰੀਆ, ਰੌਨਿਤ ਰਾਏ ਸਣੇ ਕਈ ਅਦਾਕਾਰ ਸ਼ਾਮਿਲ ਸਨ ।ਸਭ ਨੇ ਨਮ ਅੱਖਾਂ ਦੇ ਨਾਲ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੱਤੀ । ਮੰਦਿਰਾ ਬੇਦੀ ਦਾ ਰੋ-ਰੋ ਕੇ ਬੁਰਾ ਹਾਲ ਸੀ । ਦੱਸ ਦਈਏ ਕਿ ਮੰਦਿਰਾ ਬੇਦੀ ਦੇ ਪਤੀ ਦਾ ਅੱਜ ਸਵੇਰੇ ਹੀ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ ਸੀ ।

Mandira Bedi Husband

ਹੋਰ ਪੜ੍ਹੋ  : ਖੀਰੇ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ 

Image From Instagram

ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ  ਹੋਇਆ। ਰਾਜ ਕੌਸ਼ਲ ਦੇ ਦੇਹਾਂਤ 'ਤੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸੋਗ ਪ੍ਰਗਟਾਇਆ ਹੈ। ਮੰਦਿਰਾ ਬੇਦੀ ਤੇ ਰਾਜਕੌਸ਼ਲ ਦੇ ਦੋ ਬੇਟੇ ਤੇ ਇਕ ਬੇਟੀ ਹਨ।

Image From Instagram

ਇਹ ਜਾਣਕਾਰੀ ਵਿਰਲ ਭਿਆਨੀ ਨੇ ਇੰਸਟਾਗ੍ਰਾਮ 'ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਅਸੀਂ ਸਾਰੇ ਸਦਮੇ 'ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network