ਵਿਆਹ ਤੋਂ ਬਾਅਦ ਕੀ ਹਾਲ ਹੋ ਗਿਆ ਦੀਪ ਢਿੱਲੋਂ ਦਾ, ਵੀਡੀਓ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Shaminder   |  June 12th 2020 01:53 PM  |  Updated: June 12th 2020 01:53 PM

ਵਿਆਹ ਤੋਂ ਬਾਅਦ ਕੀ ਹਾਲ ਹੋ ਗਿਆ ਦੀਪ ਢਿੱਲੋਂ ਦਾ, ਵੀਡੀਓ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਦੀਪ ਢਿੱਲੋਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇੱਕ ਫਨੀ ਵੀਡੀਓ ਆਪਣੀ ਪਤਨੀ ਦੇ ਨਾਲ ਬਣਾਇਆ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਆਹ ਵੇਖੋ ਵਿਆਹ ਤੋਂ ਬਾਅਦ ਕਦੇ ਕਦੇ ਏਦਾਂ ਵੀ ਹੋ ਜਾਂਦਾ”।

ਦਰਅਸਲ ਇਸ ਵੀਡੀਓ ‘ਚ ਤੁਸੀਂ ਵਿਆਹ ਤੋਂ ਪਹਿਲਾਂ ਦਾ ਹਾਲ ਵੇਖ ਸਕਦੇ ਹੋ ਅਤੇ ਵਿਆਹ ਤੋਂ ਬਾਅਦ ਦੀਪ ਢਿੱਲੋਂ ਕਿਸ ਤਰ੍ਹਾਂ ਕਦੇ ਸਬਜ਼ੀਆਂ ਕੱਟਦੇ ਹਨ, ਕਦੇ ਭਾਂਡੇ ਮਾਂਜਦੇ ਹਨ । ਪਰ ਜੈਸਮੀਨ ਜੱਸੀ ਉਨ੍ਹਾਂ ਦੇ ਨਾਲ ਕੰਮ ‘ਚ ਕੋਈ ਵੀ ਹੱਥ ਨਹੀਂ ਵਟਾਉਂਦੀ ਅਤੇ ਫੇਸ ਪੈਕ ਲਗਾ ਕੇ ਬੈਠੀ ਨਜ਼ਰ ਆ ਰਹੀ ਹੈ ।

https://www.instagram.com/p/CBIIfm2nSS0/

ਦੀਪ ਢਿੱਲੋਂ ਕਹਿੰਦੇ ਹਨ ਕਿ ਉਹ ਦੋ ਘੰਟਿਆਂ ਤੋਂ ਰੋਟੀ ਲਈ ਵਿਲਕ ਰਹੇ ਨੇ ਪਰ ਹਾਲੇ ਤੱਕ ਤੇਰਾ ਫੇਸ ਪੈਕ ਨਹੀਂ ਸੁੱਕਿਆ । ਇਸ ਵੀਡੀਓ ਨੂੰ ਉਨ੍ਹਾਂ ਨੇ ਯੂਟਿਊਬ ‘ਤੇ ਵੀ ਸ਼ੇਅਰ ਕੀਤਾ ਹੈ ਜਿਸ ਨੂੰ ਕਿ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਗਾਇਕ ਜੋੜੀ ਨੇ ਵੱਡੀ ਗਿਣਤੀ ‘ਚ ਹਿੱਟ ਗੀਤ ਦਿੱਤੇ ਨੇ ਅਤੇ ਪਿਛਲੇ ਲੰਮੇ ਸਮੇਂ ਤੋਂ ਇਹ ਜੋੜੀ ਪੰਜਾਬੀ ਗਾਇਕੀ ‘ਚ ਸਰਗਰਮ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network