ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਮਜ਼ੇਦਾਰ ਵੀਡੀਓ ਕਲਿੱਪ ਕਰਮਜੀਤ ਅਨਮੋਲ ਨੇ ਕੀਤਾ ਸਾਂਝਾ

written by Shaminder | December 15, 2021

'ਸ਼ਾਵਾ ਨੀ ਗਿਰਧਾਰੀ ਲਾਲ'  (Shava Ni Girdhari Lal)  17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਜੋ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਹੇ ਹਨ । ਇਸ ਦੇ ਨਾਲ ਹੀ ਫ਼ਿਲਮ ਦੇ ਕਲਾਕਾਰਾਂ ਵੱਲੋਂ ਲਗਾਤਾਰ ਕਲਿੱਪ ਸਾਂਝੇ ਕੀਤੇ ਜਾ ਰਹੇ ਹਨ । ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ (Karamjit Anmol)  ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਇੱਕ ਮਜ਼ੇਦਾਰ ਕਲਿੱਪ ਸਾਂਝਾ ਕੀਤਾ ਹੈ ।

gippy grewal shava ni girdhari lal image From Movie Clip shava ni girdhari lal

ਹੋਰ ਪੜ੍ਹੋ : ਹਰਭਜਨ ਮਾਨ ਨੇ ਪੁਰਾਣੀ ਤਸਵੀਰ ਕੀਤੀ ਸਾਂਝੀ,ਕਿਹਾ ਸਾਡੀ ਇਸ ਟੀਮ ਦੀ ਫ਼ਿਲਮ ਪੀ.ਆਰ. ਅਗਲੇ ਸਾਲ ਹੋਵੇਗੀ ਰਿਲੀਜ਼

ਇਸ ਕੱਲਿਪ ‘ਚ ਕਰਮਜੀਤ ਅਨਮੋਲ ਮੰਜੇ ‘ਤੇ ਬੈਠ ਕੇ ਕੁਝ ਪੀ ਰਹੇ ਹਨ ਅਤੇ ਗਿੱਪੀ ਗਰੇਵਾਲ ਦੁੱਧ ਦੇ ਭਰੇ ਗਲਾਸ ਲੈ ਕੇ ਉਨ੍ਹਾਂ ਕੋਲ ਆਉਂਦੇ ਹਨ । ਜਿਸ ਤੋਂ ਬਾਅਦ ਦੋਵਾਂ ‘ਚ ਇੱਕ ਤੋਂ ਬਾਅਦ ਹਾਸੋਹੀਣੇ ਡਾਇਲੌਗ ਬੋਲੇ ਜਾਂਦੇ ਹਨ ।ਦੱਸ ਦਈਏ ਇਹ ਫ਼ਿਲਮ 1940 ਦੇ ਦਹਾਕੇ ਦੀ ਪੀਰੀਅਡ ਕਾਮੇਡੀ ਡਰਾਮਾ ਮੂਵੀ ਹੈ। ਇਸ ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੇ ਮਿਲਕੇ ਲਿਖੀ ਹੈ । ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕੀਤਾ ਹੈ ।

Gippy Grewal image From Movie Clip shava ni girdhari lal

‘ਸ਼ਾਵਾ ਨੀ ਗਿਰਧਾਰੀ ਲਾਲ’ ਇਸ ਮਹੀਨੇ ਯਾਨੀ ਕਿ 17  ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਸਾਰਾ ਗੁਰਪਾਲ, ਰਾਣਾ ਰਣਬੀਰ, ਕਰਮਜੀਤ ਅਨਮੋਲ, ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਪਹਿਲਾ ਮੌਕਾ ਹੈ ਜਦੋਂ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਸ਼ਾਵਾ ਨੀ ਗਿਰਧਾਰੀ ਲਾਲ ‘ਚ ਗਿੱਪੀ ਗਰੇਵਾਲ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਕਿ ਬਿਲਕੁਲ ਸਿੱਧੇ ਸਾਦੇ ਪੰਜਾਬੀ ਗੱਭਰੂ ਦੇ ਰੂਪ ‘ਚ ਦਿਖਾਈ ਦੇਣਗੇ ।

You may also like