ਗੋਰਿਲਾ ਚਲਾ ਰਿਹਾ ਸੀ ਸਾਈਕਲ, ਡਿੱਗਿਆ ਧੜੰਮ ਕਰਕੇ, ਵੀਡੀਓ ਦੇਖਕੇ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ

written by Lajwinder kaur | June 09, 2022

Gorilla falls down Viral Video: ਸੋਸ਼ਲ ਮੀਡੀਆ ਉੱਤੇ ਮਜ਼ੇਦਾਰ ਤੇ ਹੈਰਾਨ ਕਰ ਦੇਣ ਵਾਲੀਆਂ ਵੀਡੀਓਜ਼ ਹੁੰਦੀਆਂ ਰਹਿੰਦੀਆਂ ਹਨ। ਕਈ ਵੀਡੀਓ ਤਾਂ ਅਜਿਹੀਆਂ ਹੁੰਦੀਆਂ ਹਨ, ਜੋ ਕਿ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੰਦੀਆਂ ਹਨ।

ਹੋਰ ਪੜ੍ਹੋ : ਭਾਰਤੀ ਕ੍ਰਿਕੇਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ, ਅਦਾਕਾਰਾ ਤਾਪਸੀ ਪੰਨੂ ਨੇ ਪਿਆਰੀ ਜਿਹੀ ਪੋਸਟ ਪਾ ਕੇ ਕਿਹਾ- ‘Our Captain Forever’

inside image of gorilla falls from bicyle

IFS officer Samrat Gowda  ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਦਰਸ਼ਕਾਂ ਦਾ ਹਾਸਾ ਨਹੀਂ ਰੁਕ ਰਿਹਾ ਹੈ।  IFS ਅਧਿਕਾਰੀ ਸਮਰਾਟ ਗੌੜਾ ਦੁਆਰਾ ਟਵਿੱਟਰ 'ਤੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ, “Stupid cycle!!!’।

inside image of gorilla funny video

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਇੱਕ ਚਿੜੀਆਘਰ ਵਿੱਚ ਇੱਕ ਵਿਸ਼ਾਲ ਗੋਰਿਲਾ ਇੱਕ ਸਾਈਕਲ ਚਲਾ ਰਿਹਾ ਹੈ ਜਦੋਂ ਕਿ ਦੂਜਾ ਗੋਰਿਲਾ ਬੈਠ ਕੇ ਸੂਰਜ ਦੀ ਧੁੱਪ ਦਾ ਅਨੰਦ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ। ਛੋਟੇ ਜਿਹੇ ਸਾਈਕਲ ਦੀ ਸਵਾਰੀ ਕਰਦੇ ਸਮੇਂ ਗੁਰਿਲਾ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਸਾਈਕਲ ਤੋਂ ਡਿੱਗ ਗਿਆ। ਉਹ ਫਿਰ ਗੁੱਸੇ ਵਿੱਚ ਸਾਈਕਲ ਨੂੰ ਚੁੱਕ ਕੇ ਦੂਰ ਸੁੱਟ ਦਿੰਦਾ ਹੈ ਅਤੇ ਹਾਰ ਮੰਨ ਕੇ ਰੁੱਸ ਕੇ ਬੈਠ ਜਾਂਦਾ ਹੈ।

viral video gorila

ਕਲਿੱਪ ਨੂੰ 61.5k ਤੋਂ ਵੱਧ ਵਿਊਜ਼ ਅਤੇ 2849 ਲਾਈਕਸ ਮਿਲ ਚੁੱਕੇ ਹਨ। ਦਰਸ਼ਕ ਗੋਰਿਲਾ ਦੇ ਨਿਰਾਸ਼ ਹੋਣ ਦੇ ਅੰਦਾਜ਼ ਨੂੰ ਦੇਖ ਕੇ ਹੱਸੇ ਬਿਨਾਂ ਨਹੀਂ ਰਹੇ ਪਾ ਰਹੇ ਅਤੇ ਹੱਸਦੇ ਵਾਲੇ ਇਮੋਜੀਆਂ ਪੋਸਟ ਕਰ ਰਹੇ ਹਨ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਹੈਰਾਨ ਕਰ ਦੇਣ ਵਾਲੇ ਵੀਡੀਓਜ਼ ਵੀ ਖੂਬ ਵਾਇਰਲ ਹੁੰਦੇ ਰਹਿੰਦੇ ਹਨ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਾ ਇਹ ਰੋਮਾਂਟਿਕ ਵੀਡੀਓ ਆਇਆ ਸਾਹਮਣੇ, ਐਕਟਰ ਨੇ ਕਿਹਾ-‘ਜਦੋਂ ਤੋਂ ਇਹ ਮੇਰੀ ਜ਼ਿੰਦਗੀ ‘ਚ ਆਈ ਹੈ...’

 

You may also like