ਇਸ ਗੀਤ ਰਾਹੀਂ ਆਪਣੇ ਸੱਚੇ ਪਿਆਰ ਦੀ ਕਹਾਣੀ ਪੇਸ਼ ਕਰਨਗੇ ਜੀ ਖ਼ਾਨ, ਗੈਰੀ ਸੰਧੂ ਦਾ ਵੀ ਮਿਲਿਆ ਸਾਥ

Written by  Aaseen Khan   |  June 07th 2019 02:38 PM  |  Updated: June 07th 2019 02:38 PM

ਇਸ ਗੀਤ ਰਾਹੀਂ ਆਪਣੇ ਸੱਚੇ ਪਿਆਰ ਦੀ ਕਹਾਣੀ ਪੇਸ਼ ਕਰਨਗੇ ਜੀ ਖ਼ਾਨ, ਗੈਰੀ ਸੰਧੂ ਦਾ ਵੀ ਮਿਲਿਆ ਸਾਥ

ਇਸ ਗੀਤ ਰਾਹੀਂ ਆਪਣੇ ਸੱਚੇ ਪਿਆਰ ਦੀ ਕਹਾਣੀ ਪੇਸ਼ ਕਰਨਗੇ ਜੀ ਖ਼ਾਨ, ਗੈਰੀ ਸੰਧੂ ਦਾ ਵੀ ਮਿਲਿਆ ਸਾਥ : ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਜੀ ਖ਼ਾਨ ਜਿੰਨ੍ਹਾਂ ਦੀਆਂ ਅਕਸਰ ਹੀ ਲਾਈਵ ਸਟੇਜਾਂ ਦੀ ਪਰਫਾਰਮੈਂਸ ਸ਼ੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ 'ਚ ਆਪਣੇ ਡਿਊਟ ਗੀਤ 'ਚੰਡੀਗੜ੍ਹ ਸ਼ਹਿਰ' ਨਾਲ ਸਭ ਦਾ ਦਿਲ ਜਿੱਤਣ ਵਾਲੇ ਜੀ ਖ਼ਾਨ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਜੀ ਖ਼ਾਨ ਦਾ ਕਹਿਣਾ ਹੈ ਕਿ ਇਹ ਗੀਤ ਉਹਨਾਂ ਦੀ ਆਪਣੀ ਪਿਆਰ ਦੀ ਕਹਾਣੀ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਗੀਤ 'ਚ ਨਾਮਵਰ ਗਾਇਕ ਤੇ ਗੀਤਕਾਰ ਗੈਰੀ ਸੰਧੂ ਵੀ ਫ਼ੀਚਰ ਕਰਦੇ ਹੋਏ ਨਜ਼ਰ ਆਉਣਗੇ।

ਗੀਤ ਬਾਰੇ ਗੱਲ ਕਰੀਏ ਤਾਂ ਫਾਸਲੇ ਨਾਮ ਦੇ ਇਸ ਗੀਤ ਦੇ ਬੋਲ ਸ਼ਾਹ ਅਲੀ ਖ਼ਾਨ ਨੇ ਲਿਖੇ ਹਨ ਮਿਊਜ਼ਿਕ ਏ.ਆਰ.ਦੀਪ ਦਾ ਹੈ ਅਤੇ ਵੀਡੀਓ ਅਦਿਤਿਆ ਵੱਲੋਂ ਤਿਆਰ ਕੀਤਾ ਗਿਆ ਹੈ। ਜੀ ਖ਼ਾਨ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਗੋਰਾ ਰੰਗ, ਖ਼ਾਨ ਸਾਬ੍ਹ ਨਾਲ ‘ਸੱਜਣਾ’ ਗੀਤ, ਕੁਝ ਦਿਨ ਪਹਿਲਾਂ ਉਹਨਾਂ ਦਾ ਡਿਊਟ ਗੀਤ ‘ਚੰਡੀਗੜ੍ਹ’ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

 

View this post on Instagram

 

Lo Ji bht jldi new song Aa Raha ohna tym krdo poster share Meri love story te aa eh gana thnxx y Garry Sandhu jiii

A post shared by G Khan (@officialgkhan) on

ਇਸ ਤੋਂ ਇਲਾਵਾ ਜੀ ਖ਼ਾਨ ਪੰਜਾਬੀ ਸੰਗੀਤ ਦੇ ਉਸਤਾਦਾਂ ਨਾਲ ਕਈ ਵਾਰ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ ਜਿੰਨ੍ਹਾਂ ‘ਚ ਸਰਦੂਲ ਸਿਕੰਦਰ, ਮਾਸਟਰ ਸਲੀਮ, ਫਿਰੋਜ਼ ਖ਼ਾਨ ਵਰਗੇ ਨਾਮ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network