ਜੀ ਖ਼ਾਨ ਦੇਣ ਜਾ ਰਹੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ‘ਕੋਕਾ’ ਗੀਤ, ਸਾਂਝਾ ਕੀਤਾ ਫਰਸਟ ਲੁੱਕ

written by Lajwinder kaur | January 21, 2020

ਪੰਜਾਬੀ ਗਾਇਕ ਜੀ ਖ਼ਾਨ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ ‘ਚ ਮਨਵਾਇਆ ਹੈ। ਜੀ ਹਾਂ ਅਖਾੜਿਆਂ ‘ਚ ਆਪਣੀ ਆਵਾਜ਼ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਜੀ ਖ਼ਾਨ ਇੱਕ ਵਾਰ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ 'ਕੋਕਾ' ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।

ਹੋਰ ਵੇਖੋ:ਕਪਿਲ ਦੀ ਲਾਡੋ ਰਾਣੀ ਨੂੰ ਮਿਲਣ ਪਹੁੰਚੀ ਗਾਇਕਾ ਰਿਚਾ ਸ਼ਰਮਾ, ਭਾਵੁਕ ਹੁੰਦੇ ਹੋਏ ਪਾਈ ਪੋਸਟ ਇਸ ਗਾਣੇ ਨੂੰ ਜੀ ਖ਼ਾਨ ਤੇ ਮੇਹਰ ਵਾਨੀ ਨੇ ਮਿਲਕੇ ਗਾਇਆ ਹੈ। ਗਾਣੇ ਦੇ ਬੋਲ ਯੁਨੀਕ ਭੁੱਲਰ (Unique Bhullar) ਨੇ ਲਿਖੇ ਨੇ ਤੇ ਮਿਊਜ਼ਿਕ ਵੱਜੇਗਾ ਦੇਸੀ ਕਰਿਊ ਦਾ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਹ ਪ੍ਰਿੰਸ 810 ਨੇ ਤਿਆਰ ਕੀਤੀ ਹੈ। ਇਹ ਗੀਤ ਬਹੁਤ ਜਲਦ ਫਰੇਸ਼ ਮੀਡੀਆ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ। ਉਨ੍ਹਾਂ ਦਾ ਡਾਲਰ ਗਾਣਾ ਜੋ ਕਿ ਪਿਛੇ ਜਿਹੇ ਰਿਲੀਜ਼ ਹੋਇਆ ਸੀ। ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਉਹਨਾਂ ਦਾ ਇਹ ਉਹ ਹੀ ਗੀਤ ਸੀ ਜਿਸ ਨੇ ਜੀ ਖ਼ਾਨ ਨੂੰ ਸਟੇਜ 'ਤੇ ਪਹਿਚਾਣ ਦਿਵਾਈ ਸੀ। ਇਸ ਤੋਂ ਇਲਾਵਾ ਉਹ ਰੋਏ ਆਂ, ਫਾਸਲੇ, ਜੀ ਕਰਦਾ, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਤੋਂ ਵਾਹ ਵਾਹੀ ਖੱਟ ਚੁੱਕੇ ਹਨ।

0 Comments
0

You may also like