ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀਟੀ ਰੋਡ' ਹੁਣ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ

Written by  Rupinder Kaler   |  July 29th 2019 01:04 PM  |  Updated: July 29th 2019 01:04 PM

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀਟੀ ਰੋਡ' ਹੁਣ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ.ਟੀ. ਰੋਡ' ਹੁਣ ਪੀਟੀਸੀ ਪਲੇਅ ਐਪ 'ਤੇ ਵੀ ਉਪਲਬਧ ਹੈ । ਪਰਮ ਸ਼ਿਵ ਦੀ ਇਹ ਫ਼ਿਲਮ ਐਂਟਰਟੇਨਮੈਂਟ ਤੇ ਸਸਪੈਂਸ ਨਾਲ ਭਰਪੂਰ ਹੈ । ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਫ਼ਿਲਮ ਇੱਕ ਟਰੱਕ ਡਰਾਈਵਰ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ਵਿੱਚ ਇੱਕ ਟਰੱਕ ਡਰਾਈਵਰ ਦੀ ਪੂਰੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ  ।

PTC Box Office: Param Shiv Directorial ‘GT Road’ Will Keep You Hooked

ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਡਰਾਈਵਰ ਨੂੰ ਪੁਲਿਸ ਦੇ ਹਰ ਨਾਕੇ ਤੇ ਜ਼ਵਾਬ ਦੇਣਾ ਪੈਂਦਾ ਹੈ । ਟਰੱਕ ਲਈ ਲਏ ਲੋਨ ਦੀਆਂ ਕਿਸ਼ਤਾਂ ਭਰਨ ਦੀ ਚਿੰਤਾ ਉਸ ਨੂੰ ਹਮੇਸ਼ਾ ਲੱਗੀ ਰਹਿੰਦੀ । ਇਸ ਦੇ ਬਾਵਜੂਦ ਉਸ ਨੂੰ ਘਰ ਤੇ ਬਾਹਰ ਵਾਲਿਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ । ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ , ਇਸ ਕਹਾਣੀ ਵਿੱਚ ਉਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਇਸ ਵਿੱਚ ਇੱਕ ਵਿਲੇਨ ਦਸਤਕ ਦਿੰਦਾ ਹੈ ।

 

ਇਸ ਵਿਲੇਨ ਦਾ ਇਹ ਟਰੱਕ ਡਰਾਈਵਰ ਕਿਸ ਤਰ੍ਹਾਂ ਸਾਹਮਣਾ ਕਰਦਾ ਹੈ । ਇਸ ਵਿਲੇਨ ਦਾ ਸਾਹਮਣਾ ਕਰਨ ਵਿੱਚ ਟਰੱਕ ਡਰਾਈਵਰ ਦਾ ਪਰਿਵਾਰ ਸਾਥ ਦਿੰਦਾ ਹੈ ਜਾਂ ਨਹੀਂ, ਇਹ ਜਾਨਣ ਲਈ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ ਫ਼ਿਲਮ 'ਜੀ.ਟੀ. ਰੋਡ' ।

'ਪੀਟੀਸੀ ਪਲੇਅ' ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network