ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪੰਜਾਬੀ ਗਾਇਕ ਗਗਨ ਡਰੋਲੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਰੋਹਬ’

Written by  Lajwinder kaur   |  July 13th 2020 04:21 PM  |  Updated: July 13th 2020 05:44 PM

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪੰਜਾਬੀ ਗਾਇਕ ਗਗਨ ਡਰੋਲੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਰੋਹਬ’

ਪੰਜਾਬੀ ਗਾਇਕ ਤੇ ਗੀਤਕਾਰ ਗਗਨ ਡਰੋਲੀ (Gagan Daroli) ਜੋ ਕਿ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ‘ਰੋਹਬ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਵਰਲਡ ਵਾਈਡ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ।

ਹੋਰ ਵੇਖੋ: ਮਨਕਿਰਤ ਔਲਖ ਦਾ ਨਵਾਂ ਗੀਤ ‘ਵੈਲ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਨਿਮਰਤ ਖਹਿਰਾ ਤੇ ਮਨਕਿਰਤ ਔਲਖ ਦੀ ਜੋੜੀ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਖੁਦ ਗਗਨ ਡਰੋਲੀ ਨੇ ਲਿਖੇ ਨੇ ਤੇ ਮਿਊਜ਼ਿਕ ਨਿੰਮਾ ਵਿਰਕ(Nimma Virk) ਨੇ ਦਿੱਤਾ ਹੈ । Oversear ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਗਗਨ ਡਰੋਲੀ ਤੇ ਪੰਜਾਬੀ ਮਾਡਲ ਪ੍ਰੀਤੀ ਰਾਜਪੂਤ (Preety Rajpoot) । ਇਹ ਗੀਤ 15 ਜੁਲਾਈ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । 

ਕੁਝ ਮਹੀਨੇ ਪਹਿਲਾਂ ਹੀ ਉਹ ‘The God’ ਟਾਈਟਲ ਹੇਠ ਗੀਤ ਲੈ ਕੇ ਆਏ ਸੀ । ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।                   


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network