ਗਗਨ ਕੋਕਰੀ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗੀਤ ‘ਰਫ ਲੁੱਕ’ ਦਾ ਸਰੂਰ ਚੜ੍ਹਿਆ ਨੌਜਵਾਨਾਂ ਦੇ ਸਿਰ, ਵੇਖੋ ਵੀਡੀਓ
ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਨਵੇਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਉਹ ਗੁਰਲੇਜ਼ ਅਖ਼ਤਰ ਦੇ ਨਾਲ ਡਿਊਟ ਸੌਂਗ ‘ਰਫ ਲੁੱਕ’ ਲੈ ਕੇ ਆਏ ਹਨ। ਦੋਵੇਂ ਗਾਇਕਾਂ ਨੇ ‘ਰਫ ਲੁੱਕ’ ਗੀਤ ਨੂੰ ਬਾਕਮਾਲ ਗਾਇਆ ਹੈ। ਜਿਸਦੇ ਚੱਲਦੇ ਗੀਤ ਨੌਜਵਾਨਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਦੀਪ ਅੜੈਚਾਂ ਵਾਲੇ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਹਾਰਟ ਬੀਟ(Heartbeat) ਵਾਲਿਆਂ ਨੇ ਦਿੱਤਾ ਹੈ। ਡਾਇਰੈਕਟਰ ਰਾਹੁਲ ਦੱਤਾ ਵੱਲੋਂ ਵਿਦੇਸ਼ ਦੀ ਖ਼ੂਬਸੂਰਤ ਲੋਕੇਸ਼ਨਸ ਉੱਤੇ ਇਸ ਗਾਣੇ ਦਾ ਵੀਡੀਓ ਨੂੰ ਸ਼ੂਟ ਕੀਤਾ ਗਿਆ ਹੈ। ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗਗਨ ਕੋਕਰੀ ਤੇ ਵਿਦੇਸ਼ੀ ਮਾਡਲ ਮਿਸ ਕਰਨਾਵਤ(Miss Karnawat)। ਰਫ ਲੁੱਕ ਗੀਤ ਨੂੰ Navrattan Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਗਗਨ ਕੋਕਰੀ ਦੇ ਗੀਤਾਂ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਬਲੈਸਿੰਗਸ ਆਫ਼ ਰੱਬ', 'ਬਲੈਸਿੰਗਸ ਆਫ਼ ਬੇਬੇ' ਤੇ 'ਬਲੈਸਿੰਗਸ ਆਫ਼ ਬਾਪੂ', ‘ਸ਼ੈਡ ਆਫ ਬਲੈਕ’, ‘ਗੀਟੀਆਂ’, ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ‘ਚ ਵੀ ਆਪਣੇ ਜਲਵੇ ਦਿਖਾ ਚੁੱਕੇ ਹਨ। ਪਿਛਲੇ ਸਾਲ ਉਹ ‘ਯਾਰਾ ਵੇ’ ਵਰਗੀ ਸੁਪਰ ਹਿੱਟ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ।