ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sohna Yaar’, ਬਿਆਨ ਕਰ ਰਹੇ ਨੇ ਪਿਆਰ ਦੇ ਦਰਦ ਨੂੰ, ਦੇਖੋ ਵੀਡੀਓ

Written by  Lajwinder kaur   |  July 26th 2021 09:35 AM  |  Updated: July 25th 2021 08:38 PM

ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sohna Yaar’, ਬਿਆਨ ਕਰ ਰਹੇ ਨੇ ਪਿਆਰ ਦੇ ਦਰਦ ਨੂੰ, ਦੇਖੋ ਵੀਡੀਓ

ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ‘ਸੋਹਣਾ ਯਾਰ’ (Sohna Yaar) ਟਾਈਟਲ ਹੇਠ ਸੈਂਡ ਸੌਂਗ ਲੈ ਕੇ ਆਏ ਨੇ, ਜਿਸ ਨੂੰ ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ।

gagan kokri image source-youtube

ਹੋਰ ਪੜ੍ਹੋ : ਸੁੱਖ ਖਰੌੜ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਜਸਪਿੰਦਰ ਚੀਮਾ ਦੀ ਨਨਾਣ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਨਵੀਂ ਜ਼ਿੰਦਗੀ ਦੇ ਆਗਾਜ਼ ਲਈ ਦਿੱਤੀ ਸ਼ੁਭਕਾਮਨਾਵਾਂ

inside image of gagan kokri new song sohna yaar image source-youtube

ਇਸ ਗੀਤ 'ਚ ਪਿਆਰ ਕਰਨ ਵਾਲਿਆਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਕਿਵੇਂ ਕੈਂਸਰ ਵਰਗੀ ਬਿਮਾਰੀ ਦੋ ਪਿਆਰ ਕਰਨ ਵਾਲਿਆਂ ਚ ਵਿਛੋੜਾ ਪਾ ਦਿੰਦੀ ਹੈ। ਇਹ ਦਰਦ ਭਰਿਆ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

sad song sohna yaar image source-youtube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Deep Arraicha ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ Oye Kunaal ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਦ ਟਾਊਨ ਮੀਡੀਆ ਨੇ ਤਿਆਰ ਕੀਤਾ ਹੈ। ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗਗਨ ਕੋਕਰੀ ਤੇ ਪੰਜਾਬੀ ਮਾਡਲ ਅਵੀਰਾ ਸਿੰਘ ਮਸੂਨ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network