ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ROUGH LOOK’, ਸਾਹਮਣੇ ਆਇਆ ਪੋਸਟਰ

Written by  Lajwinder kaur   |  February 06th 2020 04:04 PM  |  Updated: February 06th 2020 04:04 PM

ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ROUGH LOOK’, ਸਾਹਮਣੇ ਆਇਆ ਪੋਸਟਰ

ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ ‘ਰਫ ਲੁਕ’ ਟਾਈਟਲ ਹੇਠ ਆਪਣੇ ਡਿਊਟ ਸੌਂਗ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਗੀਤ ਕਿਸੇ ਵੀ ਦਿਨ ਰਿਲੀਜ਼ ਹੋ ਸਕਦਾ ਹੈ’ ਨਾਲ ਹੀ ਉਨ੍ਹਾਂ ਨੇ ਗੁਰਲੇਜ਼ ਅਖ਼ਤਰ ਨੂੰ ਟੈਗ ਵੀ ਕੀਤਾ ਹੈ।

ਹੋਰ ਵੇਖੋ:ਹਿੰਦੀ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਨੂੰ ਤਰਜੀਹ ਦਿੰਦੇ ਨੇ ਧਰਮਿੰਦਰ, ਅਮਰਦੀਪ ਗਿੱਲ ਨੇ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਖ਼ਾਸ ਫੋਟੋ

ਗਾਣੇ ਦੇ ਪੋਸਟਰ ਉੱਤੇ ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਡੈਸ਼ਿੰਗ ਲੁੱਕ ‘ਚ ਨਜ਼ਰ ਆ ਰਹੇ ਹਨ। ਰਫ ਲੁਕ ਗਾਣੇ ਨੂੰ ਗਗਨ ਕੋਕਰੀ ਦੇ ਨਾਲ ਗੁਰਲੇਜ਼ ਅਖਤਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਪੋਸਟਰ ਤੋਂ ਬਾਅਦ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇਸ ਗੀਤ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਦੋਂ ਇਹ ਗੀਤ ਦਰਸ਼ਕਾਂ ਦੇ ਰੁਬਰੂ ਹੋਵੇਗਾ।

ਉਧਰ ਜੇ ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਬਲੈਸਿੰਗਸ ਆਫ਼ ਰੱਬ', 'ਬਲੈਸਿੰਗਸ ਆਫ਼ ਬੇਬੇ' ਤੇ 'ਬਲੈਸਿੰਗਸ ਆਫ਼ ਬਾਪੂ', ‘ਸ਼ੈਡ ਆਫ ਬਲੈਕ’, ਗੀਟੀਆਂ, ਖ਼ਾਸ ਬੰਦੇ, ਆਹੋ ਨੀ ਆਹੋ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਚ ਵੀ ਆਪਣੇ ਜਲਵੇ ਦਿਖਾ ਚੁੱਕੇ ਹਨ। ਪਿਛਲੇ ਸਾਲ ਉਹ ‘ਯਾਰਾ ਵੇ’ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network