Advertisment

'ਯਾਰਾ ਵੇ' ਦੇ ਰੋਮੈਂਟਿਕ ਗੀਤ 'ਜਦੋਂ ਤੁਸੀਂ ਹੱਸ ਦੇ ਹੋ' 'ਚ ਦਿਖੀਆਂ ਬੂਟੇ ਤੇ ਨਸੀਬੋ ਦੇ ਪਿਆਰ ਦੀਆਂ ਝਲਕਾਂ, ਦੇਖੋ ਵੀਡੀਓ

author-image
By Aaseen Khan
New Update
'ਯਾਰਾ ਵੇ' ਦੇ ਰੋਮੈਂਟਿਕ ਗੀਤ 'ਜਦੋਂ ਤੁਸੀਂ ਹੱਸ ਦੇ ਹੋ' 'ਚ ਦਿਖੀਆਂ ਬੂਟੇ ਤੇ ਨਸੀਬੋ ਦੇ ਪਿਆਰ ਦੀਆਂ ਝਲਕਾਂ, ਦੇਖੋ ਵੀਡੀਓ
Advertisment
'ਯਾਰਾ ਵੇ' ਦੇ ਰੋਮੈਂਟਿਕ ਗੀਤ 'ਜਦੋਂ ਤੁਸੀਂ ਹੱਸ ਦੇ ਹੋ' 'ਚ ਦਿਖੀਆਂ ਬੂਟੇ ਤੇ ਨਸੀਬੋ ਦੇ ਪਿਆਰ ਦੀਆਂ ਝਲਕਾਂ, ਦੇਖੋ ਵੀਡੀਓ : 5 ਅਪ੍ਰੈਲ ਯਾਨੀ ਕੱਲ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਯਾਰਾ ਵੇ' ਜਿਸ 'ਚ ਗਗਨ ਕੋਕਰੀ ਮੋਨਿਕਾ ਗਿੱਲ ਅਤੇ ਯੁਵਰਾਜ ਹੰਸ ਵਰਗੇ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਜਦੋਂ ਤੁਸੀਂ ਹੱਸਦੇ ਹੋ'। ਫਿਲਮ ਦਾ ਇਹ ਗੀਤ ਰੋਮਾਂਟਿਕ ਗੀਤ ਹੈ ਜਿਸ 'ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਦੀ ਸ਼ਾਨਦਾਰ ਕਮਿਸਟਰੀ ਦਿਖਾਈ ਦੇ ਰਹੀ ਹੈ। ਦੱਸ ਦਈਏ ਯਾਰਾ ਵੇ ਫਿਲਮ ਇੱਕ ਪੀਰੀਅਡ ਡਰਾਮਾ ਫਿਲਮ ਹੈ ਜਿਸ 'ਚ ਹਿੰਦੋਸਤਾਨ ਅਤੇ ਪਾਕਿਸਤਾਨ ਦੇ 47 ਵੇਲੇ ਦੇ ਵੰਡ ਦੇ ਸਾਕੇ ਨਾਲ ਰੂਹਾਂ 'ਚ ਪਏ ਵਿਛੋੜੇ ਨੂੰ ਦਿਖਾਇਆ ਜਾਵੇਗਾ। ਫਿਲਮ ਦੇ ਇਸ ਖੂਬਸੂਰਤ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਹਿਨਾਜ਼ ਅਖਤਰ ਨੇ ਅਤੇ ਬੋਲ ਲਿਖੇ ਹਨ ਦੀਪ ਅੜੈਚਾਂ ਵਾਲੇ ਹੋਰਾਂ ਨੇ। ਸੰਗੀਤ ਵੀ ਕਾਫੀ ਸ਼ਾਨਦਾਰ ਹੈ ਜਿਸ ਨੂੰ ਲਾਡੀ ਗਿੱਲ ਵੱਲੋਂ ਤਰਾਸ਼ਿਆ ਗਿਆ ਹੈ। ਫਿਲਮ  ਦੀ ਗੱਲ ਕਰੀਏ ਤਾਂ ਮੁੱਖ ਕਿਰਦਾਰ ‘ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ।
Advertisment
ਹੋਰ ਵੇਖੋ : 'ਜੇ ਲੱਤਾਂ ਚਾਦਰ ਦੇਖ ਪਸਾਰੇ ਜੱਟ ਨੂੰ ਫਾਹੇ ਦੀ ਲੋੜ ਨਹੀਂ' ਸਮਾਜ ਦੀਆਂ ਅੱਖਾਂ ਖੋਲ੍ਹਦਾ ਹੈ ਜੱਸ ਨਿੱਜਰ ਦਾ ਇਹ ਗੀਤ, ਦੇਖੋ ਵੀਡੀਓ
 
View this post on Instagram
 

BOOTA and NASEEBO ❤️ 5th APRIL in CINEMAS ? bus few days for YAARA VE ?

A post shared by Gagan Kokri (@gagankokri) on

ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਰਾਕੇਸ਼ ਮਹਿਤਾ ਵੱਲੋਂ ਫਿਲਮ ਦਾ ਨਿਰਦੇਸ਼ਨ  ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ 5 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਬਾਕੀ ਗਾਣਿਆਂ ਦੀ ਤਰਾਂ ਇਸ ਗੀਤ ਨੂੰ ਵੀ ਕਾਫੀ ਦੇਖਿਆ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment