ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦੀ ਰਿਲੀਜ਼ ਡੇਟ ਆਈ ਸਾਹਮਣੇ , ਜਾਣੋ ਕੀ ਹੋਵੇਗਾ ਖਾਸ

written by Aaseen Khan | January 09, 2019

ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦੀ ਰਿਲੀਜ਼ ਡੇਟ ਆਈ ਸਾਹਮਣੇ , ਜਾਣੋ ਕੀ ਹੋਵੇਗਾ ਖਾਸ , ਪੰਜਾਬੀ ਸਿਨੇਮਾ ਦਿਨੋ ਦਿਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਰ ਹਫਤੇ ਨਵੀਆਂ ਨਵੀਆਂ ਫ਼ਿਲਮਾਂ ਅਤੇ ਵੱਖਰੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ। ਖਾਸ ਕਰਕੇ 2019 ਦਾ ਸਾਲ ਪੰਜਾਬੀ ਸਿਨੇਮਾ ਲਈ ਕਾਫੀ ਵੱਡੇ ਪ੍ਰੋਜੇਕਟਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਿਹਾ ਹੈ। ਸਾਲ ਦੇ ਦੂਸਰੇ ਹਫਤੇ ਤੋਂ ਹੀ ਫ਼ਿਲਮਾਂ ਦੀ ਰਿਲੀਜ਼ਿੰਗ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਇੱਕ ਹੋਰ ਪੰਜਾਬੀ ਫਿਲਮ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ , ਜਿਸ ਦਾ ਨਾਮ ਹੈ 'ਯਾਰਾ ਵੇ'। https://www.instagram.com/p/BsZwC0tlzsR/ 'ਯਾਰਾ ਵੇ' ਫਿਲਮ 'ਚ ਲੀਡ ਰੋਲ ਨਿਭਾ ਰਹੇ ਹਨ ਹਨ ਪੰਜਾਬੀ ਕਲਾਕਾਰ ਗਗਨ ਕੋਕਰੀ ਅਤੇ ਉਹਨਾਂ ਦੇ ਨਾਲ ਫੀਮੇਲ ਲੀਡ 'ਚ ਹਨ ਮੋਨਿਕਾ ਗਿੱਲ। ਪਿਛਲੇ ਸਾਲ ਸਤੰਬਰ 'ਚ ਗਗਨ ਕੋਕਰੀ ਵੱਲੋਂ ਇਸ ਫਿਲਮ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਗਿਆ ਸੀ ਜਿਸ ਫਿਲਮ ਦੀ ਰਿਲੀਜ਼ ਡੇਟ 22 ਫਰਬਰੀ 2019 ਦੱਸੀ ਗਈ ਸੀ। ਗਗਨ ਕੋਕਰੀ ਨੇ ਲਿਖਿਆ ਸੀ "ਟਾਈਮ ਆਉਂਦਾ ਨੀ ਲਿਆਉਣਾ ਪੈਂਦਾ , ਰੱਬ ਵੀ ਐਦਾਂ ਨਹੀਂ ਮੰਨ ਦਾ ਮਨਾਉਣਾ ਪੈਂਦਾ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਆਨਾਊਸਿੰਗ ਮਈ ਨੇਕਸਟ ਮੂਵੀ 'ਯਾਰਾ ਵੇ' ਵਿਦ ਰਾਕੇਸ਼ ਮਹਿਤਾ ਬਾਈ ਐਂਡ ਇਟਜ਼ ਰਿਲੀਜ਼ਿੰਗ ਵਰਲਡ ਵਾਈਡ 22 ਫੈਬ , ਇਸ ਫਿਲਮ ਨੂੰ ਚੁਣਨ ਦਾ ਸਭ ਤੋਂ ਵੱਡਾ ਕਾਰਣ ਇਸ ਦਾ ਵੱਖਰਾ ਕਾਨਸੈਪਟ ਹੈ। ਇਹ ਮੇਰੀ ਖੁਸ਼ ਕਿਸਮਤੀ ਹੈ ਕਿ ਮੈਂ ਇਹ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹਾਂ"। ਹੋਰ ਵੇਖੋ : ਸਮਾਜਿਕ ਮੁੱਦਿਆਂ ਦੀ ਗੱਲ ਕਰੇਗੀ ਫਿਲਮ ‘ਗੁਰਮੁਖ’ , 2019 ‘ਚ ਹੋਵੇਗੀ ਰਿਲੀਜ਼ https://www.facebook.com/officialGagankokri/photos/a.428049754063641/1003867369815207/?type=3&theater ਪਰ ਹੁਣ ਇਸ ਫਿਲਮ ਦਾ ਦੁਬਾਰਾ ਤੋਂ ਪੋਸਟਰ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਹੁਣ 'ਯਾਰਾ ਵੇ' ਫਿਲਮ 19 ਅਪ੍ਰੈਲ 2019 ਨੂੰ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾਣੀ ਹੈ। ਫਿਲਮ 'ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ , ਬੀ.ਐੱਨ.ਸ਼ਰਮਾ , ਸਰਦਾਰ ਸੋਹੀ , ਨਿਰਮਲ ਰਿਸ਼ੀ , ਹੌਬੀ ਧਾਲੀਵਾਲ , ਧੀਰਜ ਕੁਮਾਰ , ਅਤੇ ਰਾਜਵੀਰ ਬੋਲੀ ਵਰਗੇ ਪੰਜਾਬੀ ਇੰਡਸਟਰੀ ਦੇ ਮੰਝੇ ਹੋਏ ਕਲਾਕਾਰ ਕੰਮ ਕਰ ਰਹੇ ਹਨ। ਫਿਲਮ 'ਯਾਰਾ ਵੇ' ਦਾ ਨਿਰਦੇਸ਼ਨ ਕਰ ਰਹੇ ਹਨ , ਰਾਕੇਸ਼ ਮਹਿਤਾ। ਰਾਕੇਸ਼ ਮਹਿਤਾ ਇਸ ਤੋਂ ਪਹਿਲਾਂ ਰੰਗ ਪੰਜਾਬ , ਵਾਪਸੀ , ਅਤੇ ਬਾਲੀਵੁੱਡ ਫਿਲਮ ਲਾਈਫ ਕੀ ਤੋਂ ਲੱਗ ਗਈ ਵਰਗੀਆਂ ਡਿਫਰੈਂਟ ਕਾਨਸੈਪਟ ਵਾਲੀਆਂ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ। ਫਿਲਮ ਨੂੰ ਬੈਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

Gagan Kokri and monica Gill starer Upcoming movie 'Yaara Ve' 's release date announced ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' ਦਾ ਰਿਲੀਜ਼ ਡੇਟ ਆਈ ਸਾਹਮਣੇ , ਜਾਣੋ ਕੀ ਹੋਵੇਗਾ ਖਾਸ
ਗਗਨ ਕੋਕਰੀ ਦੀ ਇਹ ਦੂਸਰੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਉਹਨਾਂ ਦੀ 'ਲਾਟੂ' ਫਿਲਮ ਰਿਲੀਜ਼ ਹੋ ਚੁੱਕੀ ਹੈ , ਜਿਸ ਨੇ ਵੱਡੇ ਪਰਦੇ 'ਤੇ ਠੀਕ ਠੀਕ ਹੀ ਪ੍ਰਦਰਸ਼ਨ ਕੀਤਾ ਸੀ। ਇਹ ਫਿਲਮ ਓਮਜੀ ਪ੍ਰੋਡਕਸ਼ਨ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ। ਰਾਕੇਸ਼ ਮਹਿਤਾ ਹਮੇਸ਼ਾ ਵੱਖਰੇ ਕਾਨਸੈਪਟ ਦਾ ਸਿਨੇਮਾ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ। ਦੇਖਣਾ ਹੋਵੇਗਾ ਇਸ 'ਯਾਰਾ ਵੇ' ਫਿਲਮ 'ਚ ਕੀ ਵੱਖਰਾ ਲੈ ਕੇ ਆਉਂਦੇ ਹਨ।

0 Comments
0

You may also like