ਗਗਨ ਕੋਕਰੀ ਨੇ ਜਨਮਦਿਨ ਉੱਤੇ ਦਿੱਤਾ ਬੱਚਿਆਂ ਨੂੰ ਯੂਨੀਫਾਰਮ ਦਾ ਤੋਹਫਾ

Written by  Lajwinder kaur   |  April 03rd 2019 02:56 PM  |  Updated: April 03rd 2019 02:56 PM

ਗਗਨ ਕੋਕਰੀ ਨੇ ਜਨਮਦਿਨ ਉੱਤੇ ਦਿੱਤਾ ਬੱਚਿਆਂ ਨੂੰ ਯੂਨੀਫਾਰਮ ਦਾ ਤੋਹਫਾ

ਪੰਜਾਬੀ ਸਿੰਗਰ ਅਤੇ ਅਦਾਕਾਰ ਗਗਨ ਕੋਕਰੀ ਜਿਹੜੇ ਵਧੀਆ ਗਾਇਕ ਹੋਣ ਦੇ ਨਾਲ ਨਾਲ ਦਿਲ ਦੇ ਵੀ ਬਹੁਤ ਵਧੀਆ ਇਨਸਾਨ ਹਨ। ਜੀ ਹਾਂ ਗਗਨ ਕੋਕਰੀ ਜਿਹੜੇ ਅੱਜ ਆਪਣਾ ਜਨਮਦਿਨ ਬਹੁਤ ਹੀ ਵੱਖਰੇ ਅੰਦਾਜ਼ ਨਾਲ ਮਨਾ ਰਹੇ ਹਨ। ਨਰਮ ਸੁਭਾਅ ਦੇ ਗਗਨ ਕੋਕਰੀ ਜਿਹਨਾਂ ਨੇ ਬਰਥਡੇਅ ਦੀ ਸ਼ੁਰੂਆਤ ਆਪਣੇ ਪਿੰਡ ਦੇ ਬੱਚਿਆਂ ਨੂੰ ਤੋਹਫਾ ਦੇ ਕੀਤੀ ਹੈ। ਉਹਨਾਂ ਨੇ ਪਿੰਡ ਦੀ ਸੌਕਰ ਟੀਮ ਦੇ ਬੱਚਿਆਂ ਨੂੰ ਡਰੈੱਸ ਲੈ ਕੇ ਦਿੱਤੀ ਹੈ। ਗਗਨ ਕੋਕਰੀ ਨੇ ਨਾਲ ਹੀ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਬੱਚੇ ਭਵਿੱਖ ‘ਚ ਵੱਡੀਆਂ ਕਾਮਯਾਬੀਆਂ ਹਾਸਿਲ ਕਰਕੇ ਪਿੰਡ ਦਾ ਨਾਮ ਚਮਕਾਉਂਣ।

ਹੋਰ ਵੇਖੋ:'ਯਾਰਾ ਵੇ' ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ 1947 ਵੇਲੇ ਦੀਆਂ ਵਿਛੜੀਆਂ ਰੂਹਾਂ ਦੇ ਪਿਆਰ ਦੀ ਕਹਾਣੀ

ਗਗਨ ਕੋਕਰੀ ਨੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Sade pind di SOCCER team Lai DRESSES and I wish them good luck in future go and make my village proud..।’ ਗਗਨ ਕੋਕਰੀ ਇਸ ਤੋਂ ਇਲਾਵਾ ਆਪਣੇ ਦੋਸਤਾਂ ਦੇ ਨਾਲ ਮਿਲਕੇ ਗੰਗਾਨਗਰ ‘ਚ ਅਨਾਥ ਆਸ਼ਰਮ ਵੀ ਚਲਾ ਰਹੇ ਨੇ।

ਗੱਲ ਕਰਦੇ ਹਾਂ ਗਗਨ ਕੋਕਰੀ ਦੀ ਆਉਂਣ ਵਾਲੀ ਪੰਜਾਬੀ ਫ਼ਿਲਮ ਯਾਰਾ ਵੇ ਦੀ ਜਿਸ 'ਚ ਉਹ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਯਾਰਾ ਵੇ ਮੂਵੀ ਚ ਉਹਨਾਂ ਦਾ ਸਾਥ ਦੇ ਰਹੇ ਨੇ  ਮੋਨਿਕਾ ਗਿੱਲ, ਯੁਵਰਾਜ ਹੰਸ। ਇਸ ਤੋਂ ਇਲਾਵਾ ਕਈ ਨਾਮੀ ਅਦਾਕਾਰ ਯੋਗਰਾਜ ਸਿੰਘ, ਨਿਰਮਲ ਰਿਸ਼ੀ, ਰਘਵੀਰ ਬੋਲੀ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ ਅਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ‘ਯਾਰਾ ਵੇ’ ਮੂਵੀ 5 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network