ਗਗਨ ਕੋਕਰੀ ਦਾ ਨਵਾਂ ਗੀਤ ‘ਗੀਟੀਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | August 26, 2019

ਗਗਨ ਕੋਕਰੀ ਆਪਣੇ ਨਵੇਂ ਗੀਤ 'ਗੀਟੀਆਂ' ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਨ੍ਹਾਂ ਦੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ‘ਤੇ ਕੀਤਾ ਗਿਆ ਹੈ।

ਹੋਰ ਵੇਖੋ:‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

ਇਸ ਗਾਣੇ ਨੂੰ ਗਗਨ ਕੋਕਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਗੁੱਪੀ ਢਿੱਲੋਂ ਦੀ ਕਲਮ ‘ਚੋਂ ਨਿਕਲੇ ਨੇ। ਗੋਲਡ ਈ ਗਿੱਲ ਹੋਰਾਂ ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ‘ਗੀਟੀਆਂ’ ਗਾਣੇ ਦਾ ਵੀਡੀਓ ਰਾਹੁਲ ਦੱਤ ਵੱਲੋਂ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ। ਵੀਡੀਓ 'ਚ ਅਦਾਕਾਰੀ ਵੀ ਖੁਦ ਗਗਨ ਕੋਕਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਜੱਸ ਰਿਕਾਰਡਸ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਗਗਨ ਕੋਕਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਸ਼ੈਡ ਆਫ ਬਲੈਕ’, ‘ਇੰਪੋਸੀਬਲ’, 'ਗੱਲਬਾਤ' ਵਰਗੇ ਕਈ ਸੁਪਰਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ 'ਚ ਵੀ ਆਪਣੇ ਜ਼ੌਹਰ ਦਿਖਾ ਰਹੇ ਹਨ, ਇਸੇ ਸਾਲ ਉਹ 'ਯਾਰਾ ਵੇ' ਫ਼ਿਲਮ 'ਚ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ।

You may also like