Advertisment

ਅਦਾਕਾਰੀ ਤੇ ਗਾਇਕੀ ਤੋਂ ਇਲਾਵਾ ਇਹ ਕੰਮ ਵੀ ਕਰ ਲੈਂਦੇ ਨੇ ਗਗਨ ਕੋਕਰੀ, ਵੀਡੀਓ ਹੋਇਆ ਵਾਇਰਲ

author-image
By Aaseen Khan
New Update
ਅਦਾਕਾਰੀ ਤੇ ਗਾਇਕੀ ਤੋਂ ਇਲਾਵਾ ਇਹ ਕੰਮ ਵੀ ਕਰ ਲੈਂਦੇ ਨੇ ਗਗਨ ਕੋਕਰੀ, ਵੀਡੀਓ ਹੋਇਆ ਵਾਇਰਲ
Advertisment
ਪੰਜਾਬੀ ਸਟਾਰਸ ਦੁਨੀਆਂ ਦੇ ਜਿਹੜੇ ਵੀ ਕੋਨੇ 'ਚ ਚਲੇ ਜਾਣ ਪਰ ਆਪਣੀ ਸਾਦਗੀ ਅਤੇ ਪੰਜਾਬੀ ਸਹਿਜ ਸੁਭਾਅ ਹਮੇਸ਼ਾ ਨਾਲ ਰੱਖਦੇ ਹਨ। ਅਜਿਹਾ ਹੀ ਸਾਦਗੀ ਪਸੰਦ ਗਾਇਕ ਹੈ ਗਗਨ ਕੋਕਰੀ ਜਿੰਨ੍ਹਾਂ ਦੇ ਗਾਣਿਆਂ ਅਤੇ ਫ਼ਿਲਮਾਂ 'ਚ ਵੀ ਆਮ ਪੰਜਾਬੀ ਗੱਭਰੂ ਮੁਟਿਆਰਾਂ ਦੀ ਗੱਲ ਹੁੰਦੀ ਸੁਣਾਈ ਦਿੰਦੀ ਹੈ। ਖੁਦ ਵੀ ਗਗਨ ਕੋਕਰੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਜਿਸ ਦਾ ਸਬੂਤ ਦਿੰਦਾ ਹੈ ਹਾਲ ਹੀ 'ਚ ਸਾਹਮਣੇ ਆਇਆ ਉਹਨਾਂ ਦਾ ਵੀਡੀਓ।
Advertisment
ਇਸ ਵੀਡੀਓ 'ਚ ਗਗਨ ਕੋਕਰੀ ਜਲੇਬੀਆਂ ਕੱਢਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਪੰਜਾਬ ਦਾ ਨਹੀਂ ਸਗੋਂ ਵਿਨੀਪੈਗ ਦਾ ਹੈ ਜਿੱਥੇ ਗਗਨ ਕੋਕਰੀ ਇਹ ਕੰਮ ਕਰ ਰਹੇ ਹਨ। ਗਗਨ ਕੋਕਰੀ ਜ਼ਮੀਨ 'ਤੇ ਬੈਠ ਕਿਸੇ ਹਲਵਾਈ ਦੀ ਹੀ ਤਰ੍ਹਾਂ ਜਲੇਬੀਆਂ ਬਣਾ ਰਹੇ ਹਨ। ਵੀਡੀਓ ਬਣਾ ਰਿਹਾ ਵਿਅਕਤੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਹ ਕੋਕਰੀ ਦਾ ਹਲਵਾਈ ਉਹਨਾਂ ਨੇ 5000 ਹਜ਼ਾਰ 'ਤੇ ਰੱਖਿਆ ਹੈ। ਹੋਰ ਵੇਖੋ : ਬਚਪਨ ‘ਚ ਇਸ ਇਸ਼ਤਿਹਾਰ ‘ਚ ਇਕੱਠੇ ਹੋਏ ਸੀ ਰਿਸ਼ੀ ਕਪੂਰ, ਅਨਿਲ ਕਪੂਰ ਅਤੇ ਬੋਨੀ ਕਪੂਰ,ਐਕਟਰ ਨੇ ਸਾਂਝੀ ਕੀਤੀ ਤਸਵੀਰ
 
View this post on Instagram
 

TORONTO ?? it’s always awsum to be here ❤️ KHAAS BANDE a gya bus kall nu ✈️

A post shared by Gagan Kokri (@gagankokri) on

ਗਗਨ ਕੋਕਰੀ ਜਿਹੜੇ ਆਪਣੇ ਗੀਤਾਂ ਦੇ ਚਲਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗਗਨ ਕੋਕਰੀ ਗੱਲਬਾਤ, ਬਲੈਸਿੰਗ ਆਫ਼ ਰੱਬ,ਬਲੈਸਿੰਗ ਆਫ਼ ਬੇਬੇ, ਬਲੈਸਿੰਗ ਆਫ ਬਾਪੂ, ਜ਼ਿਮੀਦਾਰ ਜੱਟੀਆਂ,ਆਦਿ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ ਗੀਤਾਂ ਤੋਂ ਇਲਾਵਾ ਗਗਨ ਲਾਟੂ ਅਤੇ ਯਾਰਾ ਵੇ ਵਰਗੀਆਂ ਪੰਜਾਬੀਆਂ ਫ਼ਿਲਮਾਂ ‘ਚ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment