9 ਤੋਂ 5 ਗਗਨ ਕੋਕਰੀ ਕਰਦੇ ਨੇ ਇਹ ਕੰਮ , ਦੇਖੋ ਵੀਡੀਓ

written by Aaseen Khan | January 11, 2019

9 ਤੋਂ 5 ਗਗਨ ਕੋਕਰੀ ਕਰਦੇ ਨੇ ਇਹ ਕੰਮ , ਦੇਖੋ ਵੀਡੀਓ : ਪੰਜਾਬੀ ਗਾਇਕ ਗਗਨ ਕੋਕਰੀ ਜਿੰਨ੍ਹਾਂ ਦੀ ਨਵੀਂ ਐਲਬਮ 'ਇੰਪੋਸੀਬਲ' ਦੇ ਇੱਕ ਹੋਰ ਗਾਣੇ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ਹੈ 'ਨੌ ਤੋਂ ਪੰਜ'। ਗਾਣੇ ਦਾ ਇੰਤਜ਼ਾਰ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ। ਆਖਿਰ ਕਾਰ ਇਹ ਗਾਣਾ ਸਰੋਤਿਆਂ ਨੂੰ ਦੇਖਣ ਅਤੇ ਸੁਣਨ ਨੂੰ ਮਿਲ ਹੀ ਗਿਆ। 9 ਤੋਂ 5 ਗਾਣੇ ਦੇ ਬੋਲ ਸਾਬੀ ਗੋਰਸੀਆਂ ਵੱਲੋਂ ਲਿਖੇ ਗਏ ਨੇ ਅਤੇ ਮਿਊਜ਼ਿਕ ਹਾਰਟਬੀਟ ਵੱਲੋਂ ਦਿੱਤਾ ਗਿਆ ਹੈ। ਗਾਣੇ ਦੀ ਵੀਡੀਓ 'ਚ ਗਗਨ ਕੋਕਰੀ ਲਗਜ਼ਰੀ ਗੱਡੀ 'ਚ ਬੈਠ ਲੜਕੀ ਦਾ ਪਿੱਛਾ ਕਰ ਰਹੇ ਹਨ , ਜਿੰਨ੍ਹਾਂ ਨੂੰ ਉਹ ਪਸੰਦ ਕਰਦੇ ਹਨ।

https://www.youtube.com/watch?v=EFP_fLphuwQ
ਗਾਣੇ ਦੀ ਵੀਡੀਓ ਡਾਇਰੈਕਟਰ ਰਾਹੁਲ ਦੱਤਾ ਦੀ ਦੇਖ ਰੇਖ 'ਚ ਫਿਲਮਾਈ ਗਈ ਹੈ। ਇਹ ਗੀਤ ਗਗਨ ਕੋਕਰੀ ਦੀ ਪਹਿਲੀ ਮਿਊਜ਼ਿਕ ਐਲਬਮ ਦਾ ਦੂਜਾ ਗਾਣਾ ਹੈ ਜਿਸ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੰਪੋਸੀਬਲ ਐਲਬਮ ਦਾ ਪਹਿਲਾ ਗੀਤ 12 ਦਸੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ , ਜਿਸ ਦਾ ਨਾਮ ਹੈ 'ਰੇਂਜ'।ਰੇਂਜ ਗਾਣੇ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਹੈ।

ਹੋਰ ਵੇਖੋ : ਕੀ ਰਣਜੀਤ ਬਾਵਾ ਨੇ ਕਰਵਾ ਲਈ ਹੈ ਮੰਗਣੀ ? ਜਾਣੋ ਕੀ ਹੈ ਪੂਰਾ ਮਾਮਲਾ

https://www.instagram.com/p/BsUPViPhFf6/

ਗਗਨ ਕੋਕਰੀ ਦੀ ਇੰਪੋਸੀਬਲ ਐਲਬਮ 'ਚ ਕੁੱਲ 10 ਗਾਣੇ ਹਨ , ਜਿੰਨ੍ਹਾਂ 'ਚ ਬੀਟ , ਰੋਮਾਂਟਿਕ , ਅਤੇ ਸੈਡ ਸਾਂਗ ਵੀ ਸੁਣਨ ਨੂੰ ਮਿਲਣਗੇ। ਫਿਲਹਾਲ ਗਗਨ ਕੋਕਰੀ ਦੇ ਇਸ ਨਵੇਂ ਗਾਣੇ ਨੌਂ ਤੋਂ ਪੰਜ ਨੂੰ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਗਾਣਿਆਂ ਤੋਂ ਇਲਾਵਾ ਗਗਨ ਕੋਕਰੀ ਦੀ ਦੂਜੀ ਪੰਜਾਬੀ ਫਿਲਮ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ , ਜਿਸ ਦਾ ਨਾਮ ਹੈ ‘ਯਾਰਾ ਵੇ’। ‘ਯਾਰਾ ਵੇ’ ਫਿਲਮ 19 ਅਪ੍ਰੈਲ 2019 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਕੀਤੀ ਜਾਣੀ ਹੈ।

Gagan Kokri 's new song 9 to 5 out now from his first album 'Impossible'. 9 ਤੋਂ 5 ਗਗਨ ਕੋਕਰੀ ਕਰਦੇ ਨੇ ਇਹ ਕੰਮ , ਦੇਖੋ ਵੀਡੀਓ

ਫਿਲਮ ‘ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ , ਬੀ.ਐੱਨ.ਸ਼ਰਮਾ , ਸਰਦਾਰ ਸੋਹੀ , ਨਿਰਮਲ ਰਿਸ਼ੀ , ਹੌਬੀ ਧਾਲੀਵਾਲ , ਧੀਰਜ ਕੁਮਾਰ , ਅਤੇ ਰਾਜਵੀਰ ਬੋਲੀ ਵਰਗੇ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਕਲਾਕਾਰ ਕੰਮ ਕਰ ਰਹੇ ਹਨ। ਫਿਲਮ ‘ਯਾਰਾ ਵੇ’ ਦਾ ਨਿਰਦੇਸ਼ਨ ਕਰ ਰਹੇ ਹਨ , ਰਾਕੇਸ਼ ਮਹਿਤਾ।

You may also like