ਗਗਨ ਕੋਕਰੀ ਦੇ ਨਵੇਂ ਗਾਣੇ ’ਚ ਦਿਖਾਈ ਦੇਣਗੇ ਇਹ ‘ਖ਼ਾਸ ਬੰਦੇ’

Written by  Rupinder Kaler   |  November 04th 2019 02:17 PM  |  Updated: November 04th 2019 02:19 PM

ਗਗਨ ਕੋਕਰੀ ਦੇ ਨਵੇਂ ਗਾਣੇ ’ਚ ਦਿਖਾਈ ਦੇਣਗੇ ਇਹ ‘ਖ਼ਾਸ ਬੰਦੇ’

‘ਗੱਲਬਾਤ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਗਗਨ ਕੋਕਰੀ ਇੱਕ ਹੋਰ ਗਾਣਾ ਲੈ ਕੇ ਆ ਰਹੇ ਹਨ । ਗਗਨ ਕੋਕਰੀ ਦਾ ਇਹ ਗੀਤ ‘ਖ਼ਾਸ ਬੰਦੇ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਗਨ ਕੋਕਰੀ ਦੇ ਇਸ ਗਾਣੇ ਵਿੱਚ ਉਸ ਦੇ ਟਾਈਟਲ ਵਾਂਗ ‘ਖ਼ਾਸ ਬੰਦੇ’ ਹੀ ਨਜ਼ਰ ਆਉਣਗੇ, ਜੀ ਹਾਂ ਇਸ ਦਾ ਖੁਲਾਸਾ ਉਸ ਦੇ ਗਾਣੇ ਦੇ ਟੀਜ਼ਰ ਤੋਂ ਹੁੰਦਾ ਹੈ ।

https://www.instagram.com/p/B39dflWFihx/

ਇਹ ਟੀਜ਼ਰ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਗਾਣੇ ਵਿੱਚ ਬੋਹੇਮੀਆ ਨੂੰ ਫੀਚਰ ਕੀਤਾ ਗਿਆ ਹੈ ਜਦੋਂ ਕਿ ਇਸ ਦਾ ਮਿਊਜ਼ਿਕ ਰੈਂਡੀ-ਜੇ ਨੇ ਤਿਆਰ ਕੀਤਾ ਹੈ । ਗੀਤ ਦੇ ਬੋਲ ਨਿੰਦਰ ਤਲਵਾੜਾ ਨੇ ਲਿਖੇ ਹਨ । ਗਗਨ ਦੇ ਇਸ ਗਾਣੇ ਦੀ ਵੀਡੀਓ ਰਾਹੁਲ ਦੱਤਾ ਨੇ ਤਿਆਰ ਕੀਤੀ ਹੈ ।

https://www.instagram.com/p/B4b2-QjFbT8/

ਫੀਮੇਲ ਆਰਟਿਸਟ ਦੇ ਤੌਰ ਤੇ ਜਸਕਿਰਨ ਨੂੰ ਲਿਆ ਗਿਆ ਹੈ । ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ 7 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਗਗਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਫਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B4LE4QuF6X3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network