ਪੀਟੀਸੀ ਪੰਜਾਬੀ 'ਤੇ 'ਸ਼ਤਰੰਜ' ਗੀਤ ਦਾ ਵਰਲਡ ਪ੍ਰੀਮੀਅਰ 

Written by  Shaminder   |  October 05th 2018 01:35 PM  |  Updated: October 05th 2018 01:35 PM

ਪੀਟੀਸੀ ਪੰਜਾਬੀ 'ਤੇ 'ਸ਼ਤਰੰਜ' ਗੀਤ ਦਾ ਵਰਲਡ ਪ੍ਰੀਮੀਅਰ 

ਪੀਟੀਸੀ ਪੰਜਾਬੀ 'ਤੇ ਕੱਲ੍ਹ ਸਵੇਰੇ ਦਸ ਵਜੇ ਗਗਨ ਕੋਕਰੀ ਦਾ ਨਵਾਂ ਗੀਤ 'ਸ਼ਤਰੰਜ' ਦਾ ਵਰਲਡ ਪ੍ਰੀਮੀਅਰ ਤੁਸੀਂ ਵੇਖ ਸਕਦੇ ਹੋ । ਇਸ ਗੀਤ 'ਚ ਦਿਮਾਗ ਦੀ ਖੇਡ ਸ਼ਤਰੰਜ ਦੀ ਗੱਲ ਕੀਤੀ ਹੈ ।ਸ਼ਤਰੰਜ ਇੱਕ ਅਜਿਹੀ ਖੇਡ ਹੈ ਜਿਸ ਨੂੰ ਦਿਮਾਗ ਨਾਲ ਖੇਡ ਕੇ ਸ਼ਹਿ ਅਤੇ ਮਾਤ ਦਿੱਤੀ ਜਾਂਦੀ ਹੈ ।ਇਸ ਗੀਤ ਦਾ ਵੀਡਿਓ ਰਾਹੁਲ ਦੱਤਾ ਨੇ ਬਣਾਇਆ ਹੈ ਜਦਕਿ ਸੰਗੀਤ ਦਿੱਤਾ ਹੈ ਗੋਲਡ ਗਿੱਲ ਨੇ।

ਹੋਰ ਵੇਖੋ : ਗਗਨ ਕੋਕਰੀ ਆ ਰਹੇ ਹਨ ਬਰੈਮਪਟਨ ਵਿੱਚ ਧਮਾਲਾਂ ਪਾਉਣ ਲਈ, ਵੇਖੋ ਇਹ ਵੀਡੀਓ

ਇਸ ਗੀਤ ਦੇ ਵੀਡਿਓ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ।ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ 'ਤੇ ਵੇਖ ਸਕਦੇ ਹੋ । ਇਸ ਗੀਤ 'ਚ ਕਿਸ ਸ਼ਤਰੰਜ ਦੀ ਗੱਲ ਕੀਤੀ ਗਈ ਹੈ ਇਹ ਜਾਨਣ ਲਈ ਤੁਸੀਂ ਕੱਲ੍ਹ ਸਵੇਰੇ ਦਸ ਵਜੇ ਇਸ ਗੀਤ ਦਾ ਵਰਲਡ ਪ੍ਰੀਮੀਅਰ ਵੇਖ ਸਕਦੇ ਹੋ । ਗਗਨ ਕੋਕਰੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਹੁਣ ਉਹ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ ।

https://www.instagram.com/p/BojLme1npPK/?hl=en&taken-by=ptc.network

ਇਸ ਗੀਤ 'ਚ ਕੀ ਖਾਸ ਲਿਆਏ ਨੇ ਗਗਨ ਕੋਕਰੀ । ਇਸ ਦਾ ਖੁਲਾਸਾ ਤਾਂ ਕੱਲ੍ਹ ਹੀ ਹੋ ਸਕੇਗਾ । ਫਿਲਹਾਲ ਤਾਂ ਅਸੀਂ ਉਨ੍ਹਾਂ ਦਾ ਇੱਕ ਸੁਨੇਹਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ । ਜਿਸ 'ਚ ਉਹ ਆਪਣੇ ਇਸ ਨਵੇਂ ਗੀਤ ਬਾਰੇ ਜਾਣਕਾਰੀ ਦੇ ਰਹੇ ਨੇ । ਗੀਤ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਿਆ ਹੈ ਅਤੇ ਬਸ ਇੰਤਜ਼ਾਰ ਕੱਲ੍ਹ ਦਾ।ਸੋ ਤੁਸੀਂ ਵੇਖਣਾ ਨਾ ਭੁੱਲਣਾ ਸ਼ਤਰੰਜ ਦਾ ਵਰਲਡ ਪ੍ਰੀਮੀਅਰ ,ਵੇਖਦੇ ਰਹੋ ਪੀਟੀਸੀ ਪੰਜਾਬੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network