ਗਗਨ ਕੋਕਰੀ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਆਸਟ੍ਰੇਲੀਆ ਜਾ ਕੇ ਵੀ ਨਹੀਂ ਛੁਟਿਆ ਪਿੱਛਾ, ਪੋਸਟ ਪਾ ਕੇ ਦੱਸੀ ਪੂਰੀ ਗੱਲ

Written by  Lajwinder kaur   |  August 03rd 2020 11:52 AM  |  Updated: August 03rd 2020 11:52 AM

ਗਗਨ ਕੋਕਰੀ ਇਸ ਗੱਲ ਤੋਂ ਹੋਏ ਪ੍ਰੇਸ਼ਾਨ, ਆਸਟ੍ਰੇਲੀਆ ਜਾ ਕੇ ਵੀ ਨਹੀਂ ਛੁਟਿਆ ਪਿੱਛਾ, ਪੋਸਟ ਪਾ ਕੇ ਦੱਸੀ ਪੂਰੀ ਗੱਲ

ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਆਸਟ੍ਰੇਲੀਆ ਪਹੁੰਚੇ ਨੇ ।

ਹੋਰ ਵੇਖੋ : ਸੋਨਮ ਬਾਜਵਾ ਨੇ ਸ਼ੇਅਰ ਕੀਤਾ ਆਪਣਾ ਦਿਲਕਸ਼ ਵੀਡੀਓ, ਦਿਖਾਈ ਦੇ ਰਹੇ ਨੇ ਭਾਰਤੀ ਪਹਿਰਾਵੇ ‘ਚ

ਉਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕਰਦੇ ਲਿਖਿਆ ਹੈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ...ਕਰਫਿਊ ਪਿੱਛਾ ਹੀ ਨਹੀਂ ਛੱਡ ਰਿਹਾ ਜਿੱਥੇ ਜਾਂਦਾ ਆ ਉੱਥੇ ਲੱਗ ਜਾਂਦਾ ਹੈ ਹੁਣ ਮੈਲਬਰਨ ‘ਚ ਵੀ ਕਰਫਿਊ ਸ਼ੁਰੂ ਹੋ ਗਿਆ ਹੈ । ਸਾਰੇ ਖੁਸ਼ ਰਹੋ ਜ਼ਿੰਦਗੀ ਨੂੰ ਇਨਜੁਆਏ ਕਰੋ...ਬਸ ਹਰ ਪਲ ਯਾਦਗਾਰ ਆ ਤੁਹਾਡੇ ਲਈ’ । ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ । ਇਹ ਵੀਡੀਓ ਉਨ੍ਹਾਂ ਦੇ ਕਿਸੇ ਮਿਊਜ਼ਿਕ ਸਟੇਜ ਸ਼ੋਅ ਦੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਅਜੇ ਤੱਕ ਇੱਕ ਲੱਖ ਤੋਂ ਵੱਧ ਲੋਕ ਇਸਨੂੰ ਦੇਖ ਚੁੱਕੇ ਨੇ ।

ਇਸ ਪੋਸਟ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਹ ਪਿਛਲੇ ਸਾਲ ‘ਯਾਰਾ ਵੇ’ ਪੰਜਾਬੀ ਫ਼ਿਲਮ ‘ਚ ਮੋਨਿਕਾ ਗਿੱਲ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network