'ਯਾਰਾ ਵੇ' ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ 1947 ਵੇਲੇ ਦੀਆਂ ਵਿਛੜੀਆਂ ਰੂਹਾਂ ਦੇ ਪਿਆਰ ਦੀ ਕਹਾਣੀ

Written by  Lajwinder kaur   |  March 11th 2019 06:48 PM  |  Updated: March 11th 2019 06:54 PM

'ਯਾਰਾ ਵੇ' ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ 1947 ਵੇਲੇ ਦੀਆਂ ਵਿਛੜੀਆਂ ਰੂਹਾਂ ਦੇ ਪਿਆਰ ਦੀ ਕਹਾਣੀ

ਲਓ ਜੀ ਪ੍ਰਸ਼ੰਸ਼ਕਾਂ ਵੱਲੋਂ ਕੀਤੇ ਜਾ ਰਹੇ ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ ਨੇ ਤੇ ਗਗਨ ਕੋਕਰੀ ਅਤੇ ਯੁਵਰਾਜ ਹੰਸ ਦੀ ਫਿਲਮ ‘ਯਾਰਾ ਵੇ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ।

ਦਰਸ਼ਕਾਂ ਵੱਲੋਂ ਗਗਨ ਕੋਕਰੀ, ਯੁਵਰਾਜ ਹੰਸ ਤੇ ਮੋਨਿਕਾ ਗਿੱਲ ਦੀ ਫ਼ਿਲਮ 'ਯਾਰਾ ਵੇ' ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਗੱਲ ਕਰਦੇ ਹਾਂ ਯਾਰਾ ਵੇ ਫ਼ਿਲਮ ਦੇ ਟਰੇਲਰ ਦੀ ਜਿਸ ਨੂੰ ਬਹੁਤ ਹੀ ਸ਼ਾਨਦਾਰ ਤੇ ਦਿਲ ਨੂੰ ਛੂਹਣ ਵਾਲਾ ਬਣਾਇਆ ਗਿਆ ਹੈ। ਫ਼ਿਲਮ ਯਾਰਾ ਵੇ 'ਚ 1947 ਦੇ ਸਮੇਂ ਦੀ ਦੋਸਤੀ ਅਤੇ ਪਿਆਰ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਸਾਰੇ ਕਲਾਕਾਰਾਂ ਦੀ ਅਦਾਕਾਰੀ ਦਿਲ ਨੂੰ ਖਿੱਚ ਪਾਉਂਦੀ ਹੈ।

ਗਗਨ ਕੋਕਰੀ ਇਸ ਫ਼ਿਲਮ 'ਚ ਬੂਟੇ ਨਾਮ ਦੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਮੋਨਿਕਾ ਗਿੱਲ ਜਿਹੜੇ ਨਸੀਬੋ ਨਾਮ ਦੀ ਮੁਟਿਆਰ ਦਾ ਰੋਲ ਨਿਭਾ ਰਹੇ ਹਨ। ਇਹਨਾਂ ਤੋਂ ਇਲਾਵਾ ਮੁੱਖ ਕਿਰਦਾਰ ‘ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ। ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ 5 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network